(ਸਮਾਜ ਵੀਕਲੀ)
ਡਾ ਭੀਮ ਰਾਓ ਅੰਬੇਡਕਰ ਜੀ ਨੇ ਕਿਹਾ ਸੀ ਹੱਕ ਮੰਗਿਆ ਨਹੀਂ ਮਿਲਦੇ ਹੱਕਾਂ ਲਈ ਲੜਨਾ ਪੈਂਦਾ।ਅੱਜ ਸਮਾਂ ਸਾਨੂੰ ਵੰਗਾਰ ਵੰਗਾਰ ਕੇ ਕਹਿ ਰਿਹਾ ਹੈ ਕੇ ਕਿਸਾਨੋ ਮਜਦੂਰੋ ਕਿਰਤੀਓ ਹੱਥੀਂ ਕਿਰਤ ਕਰਨ ਵਾਲਿਓ ਉਠੋ ਆਪਣੇ ਹੱਕਾਂ ਲਈ ਖੜੋ ਲੜੋ ਤੇ ਜਿਤੋ।ਕਿਉਂਕਿ ਜੇ ਤੁਸੀਂ ਅੱਜ ਨਹੀਂ ਲੜੇ ਫਿਰ ਤੁਹਾਡਾ ਉਹ ਇਤਿਹਾਸ ਜੋ ਤੁਹਾਡੇ ਪੁਰਖੇਇਆ ਨੇ ਸਿਰਜਿਆ ਸੀ ਉਹ ਖਤਮ ਹੋ ਜਾਊਗਾ ਤੇ ਆਉਣ ਵਾਲੀਆਂ ਨਸਲਾਂ ਤੁਹਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ।26 ਜਨਵਰੀ ਤੋਂ ਲੈ ਕੇ ਅੱਜ ਤੱਕ ਅੰਦੋਲਨ ਵਿੱਚ ਕਈ ਉਤਾਰ ਚੜਾਅ ਆਏ, ਜਿਹਨਾਂ ਨੂੰ ਦੇਖ ਕੇ ਕਈ ਵਾਰ ਮਨ ਉਦਾਸ ਵੀ ਹੁੰਦਾ ਸੀ ਕਿਉਂਕਿ ਖਾਸ ਕਰ ਜੋ ਪੰਜਾਬ ਹਿਤੈਸ਼ੀ ਬਾਹਰ ਵਸਦੇ ਹਨ ਉਹਨਾਂ ਨੂੰ ਬਹੁਤ ਆਸਾਂ ਹਨ ਘੋਲ ਜਿੱਤਣ ਲਈ।
26 ਜਨਵਰੀ ਸ਼ਾਮ ਤੱਕ ਘੋਲ ਨੂੰ ਕਾਫੀ ਢਾਹ ਲੱਗੀ ਜਿਸਦੇ ਕਾਰਣ ਆਪਣੇ ਸੱਭ ਦੇ ਸਾਹਮਣੇ ਹਨ ਕਿਉਂਕਿ ਜੋ ਸਰਕਾਰਾਂ ਚਾਹੁੰਦੀਆਂ ਸਨ ਉਹਨਾਂ ਦੀਆਂ ਚਾਲਾਂ ਸਫਲ ਹੋਇਆ ਉਹ ਇਹੋ ਕੁੱਝ ਚਾਹੁੰਦੇ ਸਨ।ਅੱਜ ਇੱਕ ਵੀਰ ਦੀਪ ਸਿੱਧੂ ਲਾਈਵ ਹੋਕੇ ਆਪਣੀ ਸਫਾਈ ਤੇ ਪੰਜਾਬੀਆ ਤੇ ਤੰਜ ਕਰ ਰਿਹਾ ਹੈ ਕੇ ਤੁਸੀਂ ਉਸ ਨਾਲ ਚੰਗੀ ਨਹੀਂ ਕੀਤੀ,ਤੁਸੀ ਕਿਸੇ ਦੀ ਕਦਰ ਨਹੀਂ ਕਰਦੇ,ਪੰਜਾਬੀਆਂ ਨਾਲੋਂ ਬਿਹਾਰੀ ਚੰਗੇ ਹੋਰ ਵੀ ਕਈ ਕੁੱਝ,ਤੇ ਆਪਣੇ ਵਾਰੇ ਦਸ ਰਿਹਾ ਕੇ ਉਸਨੇ ਆਪਣਾ ਆਪ ਲਗਾ ਦਿੱਤਾ ।ਮੈਂ ਸਹਿਮਤ ਹਾਂ ਦੀਪ ਨਾਲ ਪਰ ਵੀਰੇ ਜਿਸ ਤਰਾਂ ਦੇ ਹਾਲਾਤ 26 ਜਨਵਰੀ ਨੂੰ ਬਣੇ ਉਸਦਾ ਸਿੱਧਾ ਸਿੱਧਾ ਕਾਰਣ ਤੂੰ ਦਿਸ ਰਿਹਾ।
ਕਿਉਂਕਿ ਜੋ ਰੂਟ ਤੁਹਾਨੂੰ ਮਿਲਿਆ ਹੀ ਨਹੀਂ ਤੁਸੀਂ ਕਿਉ ਉਧਰ ਜਾ ਰਹੇ ਹੋ।ਜੇ ਚਲੇ ਵੀ ਗਏ ਲੋਕੀ ਇਮੋਸ਼ਨਲ ਹੋਕੇ ਫੇਰ ਝੰਡਾ ਚੜਾਉਣ ਦੀ ਕੀ ਲੋੜ ਸੀ?ਕੀ ਝੰਡੇ ਨਾਲ ਕਾਨੂੰਨ ਵਾਪਿਸ ਹੋ ਗਏ ਜਾਂ ਸਰਕਾਰ ਨੇ ਮੰਨ ਲਿਆ ਕੇ ਤੁਸੀਂ ਝੰਡਾ ਚਾਡ ਦਿੱਤਾ ਹੈ ਹੁਣ ਜੋ ਤੁਸੀਂ ਕਹੋਗੇ ਅਸੀਂ ਕਰ ਦਿਆਂਗੇ ।ਇਸ ਨਾਲ ਜੋ ਗੋਦੀ ਮੀਡੀਆ ਜਾ ਸਰਕਾਰ ਸੀ ਉਸਨੂੰ ਤੁਸੀਂ ਖੁੱਦ ਆਪਣੇ ਵੱਲ ਉਂਗਲਾਂ ਕਰਨ ਦਾ ਖਾਸ ਮੌਕਾ ਪ੍ਰਦਾਨ ਕੀਤਾ।ਫੇਰ ਵੀ ਤੁਹਾਡਾ ਕੋਈ ਕਸੂਰ ਨਹੀਂ ਤਾਂ ਫੇਰ ਲਾਲ ਕਿਲ੍ਹੇ ਤੇ ਤੂੰ ਟਰੈਕਟਰ ਤੇ ਬੈਠਾ ਹੈ ਇਕ ਸੱਜਣ ਤੇਰੇ ਕੋਲ ਆ ਕੇ ਕੁੱਝ ਕਹਿੰਦਾ ਹੈ ਤੂੰ ਟਰੈਕਟਰ ਤੋਂ ਉਤਰ ਕੇ ਭੱਜਦਾ ਹੈ ਵੀਡੀਓ ਵਾਲੇ ਤੇਰੇ ਪਿੱਛੇ ਫਿਲਮ ਬਣਾ ਰਹੇ ਹਨ ਨਾਲੇ ਕਹਿ ਰਹੇ ਹਨ ਭੱਜ ਗਿਆ ਓਏ,ਤੂੰ 50 ਮੀਟਰ ਤੇ ਪਹਿਲਾਂ ਤੋਂ ਖੜੇ ਮੋਟਰ ਸਾਈਕਲ ਨੂੰ ਕਿੱਕ ਮਾਰਕੇ ਰਫੂ ਚੱਕਰ ਹੋ ਜਾਂਦਾ ,ਕੀ ਉਹ ਮੋਟਰਸਾਈਕਲ ਤੇਰਾ ਸੀ?
ਜਾਂ ਤੇਰੇ ਲਈ ਖੜਾ ਕੀਤਾ ਸੀ?ਜੇ ਤੇਰਾ ਨਹੀਂ ਸੀ ਤੇ ਕੀ ਜਿਸ ਦਾ ਉਹ ਸੀ ਉਸਨੇ ਰੋਲੀ ਜਾ ਕੋਈ ਚੋਰੀ ਦੀ ਰਿਪੋਰਟ ਲਿਖਵਾਈ ?ਇਹ ਸਾਰੇ ਸਵਾਲ ਤੈਨੂੰ ਪੰਜਾਬੀ ਕਰਦੇ ਹਨ ਜਿਸ ਕਰਕੇ ਤੈਨੂੰ ਗਦਾਰ ਕਹਿ ਰਹੇ ਹਨ।ਕਿਉਂਕਿ ਭਾਜਪਾ ਨਾਲ ਤੇਰੇ ਸੰਬੰਧ ਤੇਰੀਆਂ ਸੋਸ਼ਲ ਮੀਡੀਏ ਤੇ ਘੁੰਮਦੀਆਂ ਫੋਟੋਆਂ ਦਿਸਦੀਆਂ ਹਨ ਲੋਕਾਂ ਨੂੰ ।ਜੇ ਤੈਨੂੰ ਲੱਗਦਾ ਤੂੰ ਗਲਤ ਨਹੀਂ ਤਾਂ ਤੂੰ ਆਪਣੇ ਲਾਈਵ ਵਿਚ ਕੁੱਝ ਵੀ ਇਹੋ ਜਿਹਾ ਨਹੀਂ ਕਿਹਾ ਜਿਸ ਤੋਂ ਲੋਕ ਤੈਨੂੰ ਨਿਰਦੋਸ਼ ਕਹਿਣ।ਵੀਰ ਆਪਣੀ ਗੱਲ ਰੱਖ ਜੋ ਇਹ ਸਾਬਤ ਕਰਦੀ ਹੋਵੇ ਕੇ ਤੇਰਾ ਇਸ ਵਰਤਾਰੇ ਨਾਲ ਕੋਈ ਸੰਬੰਧ ਨਹੀਂ ਸੀ ਇਹ ਪੰਜਾਬੀ ਤੈਨੂੰ ਫੇਰ ਤੋਂ ਅੱਖਾਂ ਤੇ ਬਿਠਾ ਲੈਣਗੇ।ਜੇ ਤੂੰ ਕਹਿੰਦਾ ਕੇ ਸਭ ਝੂਠ ਬੋਲਦੇ ਹਨ ਤਾਂ ਫੇਰ ਘੋਲ ਦੇ ਬਾਕੀ ਲੀਡਰ ਵੀ ਹਨ ਲੋਕੀ ਉਹਨਾਂ ਨੂੰ ਕਿਉ ਨੀ ਦੋਸ਼ੀ ਮਨਦੇ ?ਉਹਨਾਂ ਨੂੰ ਕਿਉ ਨੀ ਗਦਾਰ ਕਹਿੰਦੇ।
ਸੋ ਇਹ ਘੋਲ ਸਰਕਾਰਾਂ ਦੀਆਂ ਘਟੀਆ ਚਾਲਾਂ ਨੂੰ ਸਮਜਦਾ ਹੋਇਆ ਅਗੇ ਤੁਰ ਰਿਹਾ ਹੈ ਜਿਵੇ ਇਕ ਦੋ ਦਿਨਾਂ ਤੋਂ ਆਪਣੇ ਆਪ ਨੂੰ ਸਥਾਨਕ ਨਿਵਾਸੀ ਦੱਸਦੇ ਹੋਏ ਕਈ ਟੋਲੇ ਪਾਥਰਬਾਜ਼ੀ ਅਤੇ ਇਤਰਾਜ਼ ਕਰ ਰਹੇ ਹਨ ਕਿ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਭਾੜੇ ਦੇ ਟੱਟੂ ਬਹੁਤੀ ਦੇਰ ਨੀ ਚਲਣੇ।ਇਹ੍ਹਨਾਂ ਸੱਭ ਨੂੰ ਕੁਚਲਦੇ ਹੋਏ ਉੱਤਰ ਪ੍ਰਦੇਸ਼ ਦੇ ਉਸ ਜੋਧੇ ਟਿਕੇਤ ਕਰਕੇ ਅੱਜ ਫੇਰ ਅਸੀਂ ਓਸੇ ਬੁਲੰਦੀ ਉੱਪਰ ਪਹੁੰਚ ਗਏ ਹਾਂ ਸੋ ਆਓ ਆਪਣੇ ਰੁਜਗਾਰ ਦੀ ਖਾਤਿਰ ਆਪਣੇ ਖੇਤਾਂ ਦੀ ਖਾਤਿਰ ਆਪਣੇ ਆਉਣ ਵਾਲੇ ਪੂਰ ਦੀ ਖਾਤਿਰ ਜੋ ਤੁਹਾਡੇ ਨਾਮ ਮਾਣ ਨਾਲ ਲੈਣ ,ਆਪਣੇ ਆਪਣੇ ਘਰਾਂ ਚੋ ਨਿਕਲੋ ਤੇ ਆਪਣੇ ਹੱਕਾਂ ਦੀ ਖਾਤਿਰ ਲੜੀਏ।
ਅੱਜ ਸਮੇਂ ਦੀ ਮੰਗ ਤੁਹਾਨੂੰ ਅਵਾਜ਼ਾਂ ਮਾਰ ਮਾਰ ਦੁਹਾਈ ਦਿੰਦੀ ਹੈ ਆਪਣੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਦਿੱਲੀ ਪਹੁੰਚੋ ਤੇ ਆਪਣੇ ਆਪਣੇ ਹਿੱਸੇ ਦਾ ਜੋਗਦਾਨ ਪਾਓ ਤਾਂ ਜੋ ਪਿੱਛਲੇ ਦਿਨਾਂ ਵਿੱਚ ਸਾਡੇ ਮੋਹਰੀਆਂ ਦੇ ਜੋ ਮਨੋਬਲ ਕਮਜ਼ੋਰ ਹੋਏ ਸਨ ਉਹ ਤੁਹਾਨੂੰ ਅਖਾੜੇ ਵਿੱਚ ਦੇਖ ਕੇ ਫੇਰ ਤੋਂ ਏਸ ਘਮੰਡੀ ਸਰਕਾਰ ਨੂੰ ਲਲਕਾਰ ਕੇ ਆਪਣੇ ਹੱਕ ਖੋ ਕੇ ਤੇ ਜੰਗ ਜਿੱਤ ਕੇ ਮੁੜ ਸਕਣ।
ਪਵਨ ਪਰਵਾਸੀ ਜਰਮਨੀ
004915221870730