ਹੜ੍ਹ ਪੀੜਤਾਂ ਦੀਆਂ ਮੰਗਾਂ ਲਈ ਜ਼ਿਲ੍ਹਾ ਜਲੰਧਰ ਵਿੱਚ ਵਿਸ਼ਾਲ ਅਤੇ ਰੋਹ ਭਰਪੂਰ ਧਰਨੇ, ਮੰਗਾਂ ਪਰਵਾਨ ਹੋਣ ਤੱਕ ਸੰਘਰਸ਼ ਜਾਰੀ ਰਹੇਗਾ – ਕਾਮਰੇਡ ਤੱਗੜ

ਜਲੰਧਰ, (ਸਮਾਜ ਵੀਕਲੀ ਬਿਊਰੋ) ਸੀ.ਪੀ.ਆਈ. ( ਐਮ ) ਦੇ ਸੱਦੇ ਤੇ ਪੰਜਾਬ ਭਰ ਵਿੱਚ ਅਨੇਕਾਂ ਥਾਵਾਂ ਤੇ ਹੜ ਪੀੜਤ ਲੋਕਾਂ ਦੀਆਂ ਮੰਗਾਂ ਵਾਸਤੇ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਐਸ.ਡੀ.ਐਮਜ਼ ਨੂੰ ਮੰਗ ਪੱਤਰ ਦਿੱਤੇ ਗਏ , ਉਥੇ ਜ਼ਿਲ੍ਹਾ ਜਲੰਧਰ ਵਿੱਚ ਵੀ ਸ਼ਾਹਕੋਟ , ਨਕੋਦਰ ਅਤੇ ਫਿਲੌਰ ਵਿਖੇ ਇਹ ਪ੍ਰੋਗਰਾਮ ਪ੍ਰਭਾਵਸ਼ਾਲੀ ਢੰਗ ਨਾਲ ਸਫ਼ਲ ਹੋਇਆ।
ਸ਼ਾਹਕੋਟ : – ਸੀ.ਪੀ.ਆਈ. (ਐਮ.) ਤਹਿਸੀਲ ਕਮੇਟੀ ਸ਼ਾਹਕੋਟ ਦੇ ਝੰਡੇ ਹੇਠ ਸੈਂਕੜੇ ਸਾਥੀਆਂ ਨੇ ਤਹਿਸੀਲ ਕੰਪਲੈਕਸ ਵਿੱਚ ਇੱਕ ਰੋਹ ਭਰਿਆ ਧਰਨਾ ਮਾਰਿਆ ਅਤੇ ਆਪਣੀਆਂ ਮੰਗਾਂ ਸੰਬੰਧੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੂੰ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਬਚਿੱਤਰ ਸਿੰਘ ਤੱਗੜ , ਤਹਿਸੀਲ ਸਕੱਤਰ ਕਾਮਰੇਡ ਵਰਿੰਦਰਪਾਲ ਸਿੰਘ ਕਾਲਾ , ਕਿਸਾਨ ਆਗੂ ਸਾਥੀ ਕੇਵਲ ਸਿੰਘ ਦਾਨੇਵਾਲ, ਨੌਜੁਆਨ ਆਗੂ ਜਸਕਰਨ ਸਿੰਘ ਕੰਗ, ਖੇਤ ਮਜ਼ਦੂਰ ਆਗੂ ਬਜ਼ੁਰਗ ਕਾਮਰੇਡ ਮਲਕੀਤ ਚੰਦ ਭੋਇਪੁਰੀ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਸ਼ਾਹਕੋਟ ਇਲਾਕੇ ਦੇ ਹੜ੍ਹ ਪੀੜਤਾਂ ਸਮੇਤ ਸਾਰੇ ਪੰਜਾਬ ਵਿੱਚ ਹੀ ਹਰ ਤਰ੍ਹਾਂ ਦੇ ਨੁਕਸਾਨ ਦਾ ਤੁਰੰਤ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ , ਹੜ੍ਹਾਂ ਲਈ ਜਿੰਮੇਵਾਰ ਅਫ਼ਸਰਸ਼ਾਹੀ ਨੂੰ ਯੋਗ ਸਜ਼ਾਵਾਂ ਦਿੱਤੀਆਂ ਜਾਣ। ਐਸ.ਡੀ. ਐਮ. ਦਫ਼ਤਰ ਦੀ ਸੁਪਰਡੈਂਟ ਬੀਬੀ ਮੀਰਾ ਬਾਈ ਨੇ ਆਪ ਧਰਨੇ ਵਿੱਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਡੀ.ਸੀ. ਸਾਹਿਬ ਅਤੇ ਮੁੱਖ ਮੰਤਰੀ ਨੂੰ ਪਹੰੁਚਾਉਣ ਦਾ ਭਰੋਸਾ ਦਿੱਤਾ।
ਨਕੋਦਰ : – ਨਕੋਦਰ ਤਹਿਸੀਲ ਕਮੇਟੀ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਸਾਥੀਆਂ ਨੇ ਧਰਨਾ ਮਾਰਿਆ ਅਤੇ ਹੜ੍ਹ ਪੀੜਤਾਂ ਦੀਆਂ ਮੰਗਾਂ ਲਈ ਆਵਾਜ਼ ਉਠਾਈ। ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਿੰਦਰ ਖੀਵਾ , ਤਹਿਸੀਲ ਸਕੱਤਰ ਕਾਮਰੇਡ ਮੇਹਰ ਸਿੰਘ ਖੁਰਲਾਪੁਰ , ਕਿਸਾਨ ਆਗੂ ਗੁਰਮੀਤ ਸਿੰਘ ਗੌਂਸੂਵਾਲ , ਮਲਕੀਤ ਵੇਹਰਾਂ , ਹਿੰਮਤ ਸਿੰਘ ਮੱਲ੍ਹੀ , ਖੇਤ ਮਜ਼ਦੂਰ ਆਗੂ ਰਾਮਪਾਲ ਮਾਹੂੰਵਾਲ , ਚਾਚਾ ਤਰਸੇਮ ਲਾਲ ਮਾਹੂੰਵਾਲ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਅਗਵਾਈ ਕੀਤੀ। ਐਸ.ਡੀ.ਐਮ. ਸਾਹਿਬ ਆਪ ਧਰਨੇ ਵਿੱਚ ਆਏ ਅਤੇ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਯਕੀਨ ਦੁਆਇਆ ਕਿ ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਤੱਕ ਤੁਰੰਤ ਪਹੰੁਚਾ ਦਿੱਤਾ ਜਾਵੇਗਾ।
ਫਿਲੌਰ : – ਫਿਲੌਰ ਤਹਿਸੀਲ ਕੰਪਲੈਕਸ ਵਿੱਚ ਹੋਏ ਵਿਸ਼ਾਲ ਅਤੇ ਰੋਹ ਭਰੇ ਧਰਨੇ ਨੂੰ ਕਾਮਰੇਡ ਲਹਿੰਬਰ ਸਿੰਘ ਤੱਗੜ , ਸਾਥੀ ਪਰਸ਼ੋਤਮ ਬਿਲਗਾ , ਪਿਆਰਾ ਸਿੰਘ ਲਸਾੜਾ , ਗੁਰਪਰਮਜੀਤ ਕੌਰ ਤੱਗੜ , ਮਾਸਟਰ ਮੂਲ ਚੰਦ ਸਰਹਾਲੀ , ਮੇਲਾ ਸਿੰਘ ਰੁੜਕਾ ਕਲਾਂ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਧਰਨੇ ਵਿੱਚ ਮੰਗ ਪੱਤਰ ਪ੍ਰਾਪਤ ਕਰਨ ਆਏ ਐਸ.ਡੀ.ਐਮ. ਸ਼੍ਰੀ ਰਾਜੇਸ਼ ਸ਼ਰਮਾ ਨੂੰ ਧਰਨਾ ਕਾਰੀਆਂ ਨੇ ਵਿਸ਼ੇਸ਼ ਤੌਰ ਤੇ ਜ਼ੋਰ ਦੇ ਕੇ ਕਿਹਾ ਕਿ ਹੜ੍ਹਾਂ ਦੇ ਪੁਖਤਾ ਅਗਾਉਂ ਪ੍ਰਬੰਧ ਸੰਭਾਵਤ ਹੜ੍ਹਾਂ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਅਤੇ ਪੰਚਾਇਤਾਂ ਨੂੰ ਨਾ ਕੇਵਲ ਵਿਸ਼ਵਾਸ਼ ਵਿੱਚ ਲੈ ਕੇ ਸਗੋਂ ਮੌਕੇ ਤੇ ਨਾਲ ਲੈ ਕੇ ਕੀਤੇ ਜਾਣ। ਸਾਥੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੰੁਦਾ ਹੈ ਕਿ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਅੰਤ ਵਿੱਚ ਕਾਮਰੇਡ ਤੱਗੜ ਨੇ ਕਿਹਾ ਕਿ ਇਸ ਸੰਘਰਸ਼ ਨੂੰ ਇਥੇ ਹੀ ਛੱਡ ਨਹÄ ਦਿੱਤਾ ਜਾਏਗਾ ਸਗੋਂ ਸਾਰਿਆਂ ਮੰਗਾਂ ਪਰਵਾਨ ਹੋਣ ਤੱਕ ਜਾਰੀ ਰੱਖਿਆ ਜਾਏਗਾ। 5 ਸਤੰਬਰ ਨੂੰ ਹੋਣ ਵਾਲੇ ਕਿਸਾਨ ਮਜ਼ਦੂਰਾਂ ਦੇ ਧਰਨਿਆਂ ਦੌਰਾਨ ਵੀ ਇਹ ਮੰਗ ਉਠਾਈ ਜਾਏਗੀ ਅਤੇ ਸੀ.ਪੀ.ਆਈ. ( ਐਮ. ) ਵਲੋਂ ਸੱਤ ਮਹੀਨਾ ਲੰਬਾ ਚੱਲਣ ਵਾਲੇ ਪੜਾਅਵਾਰ ਸੰਘਰਸ਼ ਦੀਆਂ ਪਰਮੁੱਖ ਮੰਗਾਂ ਵਿੱਚ ਵੀ ਇਹ ਸ਼ਾਮਲ ਰਹਿਣਗੀਆਂ । ਲੋੜ ਪਈ ਤਾਂ ਹੋਰ ਐਕਸ਼ਨ ਵੀ ਕੀਤੇ ਜਾਣਗੇ।

Previous articleਹੜ੍ਹ ਪੀੜਤਾਂ ਲਈ 600 ਮੱਛਰਦਾਨੀਆਂ ਅਤੇ 2400 ਸੋਟੀਆਂ ਭੇਜੀਆਂ
Next articleRoach’s two-wicket burst reduces India to 57/4, still lead by 356 runs