ਹੋਲੀ ਦਾ ਤਿਉਹਾਰ

(ਸਮਾਜ ਵੀਕਲੀ)

ਸਾਲ ਬਾਅਦ ਆਈ ਹੋਲੀ,
ਰਲ ਮਿਲ ਸਭ ਮਨਾਵਾਂਗੇ।
ਕਦੇ ਵਿਸਾਖੀ ਦਿਵਾਲੀ ਲੋਹੜੀ,
ਹੋਲੀ ਰੰਗ ਰੰਗਾਵਾਂਗੇ।
ਜਾਤ ਪਾਤ ਨਫ਼ਰਤ ਛੱਡਕੇ,
ਤਂੰਦ ਪਿਆਰ ਦੀ ਪਾਵਾਂਗੇ।
ਨਾਲ ਮੁਹੱਬਤ ਮਨ ਨੂੰ ਰੰਗਕੇ,
ਦੂਸਰ ਭਾਵ ਮਿਟਾਵਾਂਗੇ।
ਹੋਲੀ ਆਈ ਹੋਲੀ ਆਈ,
ਗੀਤ ਖੁਸ਼ੀ ਦੇ ਗਾਵਾਂਗੇ।
ਜੋ ਗੁਰੂ ਪੀਰਾਂ ਕਿਹਾ ਸਾਨੂੰ,
ਉਹੀ ਅਸੀਂ ਕਮਾਵਾਂਗੇ।
ਲਾਲ ਗੁਲਾਲ ਗੂੜ੍ਹੇ ਰੰਗ ਨੇ,
ਬਜ਼ਾਰੋਂ ਖਰੀਦ ਲਿਆਵਾਂਗੇ।
ਮਿਲੇ ਮਜੀਠ ਗੁਰੂ ਦੇ ਕੋਲੋਂ,
ਪੱਕਾ ਰੰਗ ਚੜ੍ਹਾਵਾਂਗੇ।
ਸਭੇ ਸਾਂਝੀਵਾਲ ਸਦਾਇਨ,
ਇਹੀ ਪਾਠ ਪਕਾਵਾਂਗੇ।
ਹਿੰਦੂ ਮੁਸਲਿਮ ਸਿੱਖ ਈਸਾਈ,
ਸਭ ਨੂੰ ਗਲੇ ਲਗਾਵਾਂਗੇ।
ਏਕੇ ਦਾ ਪ੍ਰਤੀਕ ਤਿਓਹਾਰ ਨੇ,
ਪੱਤੋ, ਸੀਸ ਝੁਕਾਵਾਂਗੇ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਗ਼ਜ਼ਲ
Next articleਕਸੁੰਭਾ ਰੰਗ ਛੱਡ ਮਜੀਠ ਰੰਗ ਅਪਣਾਈਏ