ਨਿਊਜ਼ੀਲੈਂਡ ਹੈਮਿਲਟਨ ਨਕੋਦਰ (ਹਰਜਿੰਦਰ ਛਾਬੜਾ)ਪਤਰਕਾਰ 9592282333
(ਸਮਾਜਵੀਕਲੀ): ਦਿਨ ਬੁੱਧਵਾਰ ਨੂੰ ਹੈਮਿਲਟਨ ਟੈਕਸੀ ਸੁਸਾਇਟੀ ਦੀ ਸਲਾਨਾ ਚੋਣ ਵਿੱਚ ਇਸ ਵਾਰ ਪੰਜਾਬੀਆਂ ਦਾ ਪੂਰਾ ਦਬਦਬਾ ਰਿਹਾ ਤੇ ਚੋਣਾਂ ਵਿੱਚ ਭਾਈਚਾਰੇ ਤੋਂ ਜਗਵਿੰਦਰ ਸਿੰਘ ਜਿੰਦੀਂ ਔਜਲਾ ਮੁਠੱਡਾ ਹੈਮਿਲਟਨ ਟੈਕਸੀ ਸੁਸਾਇਟੀ ਦੇ ਚੇਅਰਮੈਨ ਚੁਣੇ ਗਏ। ਬਾਕੀ ਦੀ ਕਮੇਟੀ ਦੇ ਪਹਿਲੇ ਪੰਜ ਸਥਾਨਾਂ ਲਈ ਹੋਈ ਚੋਣ ਵਿੱਚ ਪਹਿਲੇ ਤਿੱਨ ਸਥਾਨਾਂ ਵਿੱਚ ਜਗਵਿੰਦਰ ਜਿੰਦੀ ਔਜਲਾ ਮੁਠੱਡਾ ਚੇਅਰਮੈਨ ਤੋਂ ਇਲਾਵਾ ਚੰਦਨ ਗਰੋਵਰ (ਆਪਰੇਸ਼ਨ ਸਕੱਤਰ), ਸੌਰਵ ਕਪੂਰ (ਫਾਈਨਾਸ ਸਕੱਤਰ) ਚੁਣੇ ਗਏ ।
ਦੱਸਦੀਏ ਕਿ ਹੈਮਿਲਟਨ ਟੈਕਸੀ ਸੁਸਾਇਟੀ ਪਿਛਲੇ 63 ਸਾਲਾਂ ਤੋਂ ਹੈਮਿਲਟਨ ਵਾਸੀਆਂ ਦੀ ਸੇਵਾ ਵਿੱਚ ਹੈ। ਭਾਈਚਾਰੇ ਤੋਂ ਖੁਸ਼ੀ ਦੇ ਇਸ ਵੱਡੇ ਮੌਕੇ ਵਾਈਕਾਟੋ ਸ਼ਹੀਦੇ-ਆਜ਼ਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ, ਹੈਮਿਲਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ, ਵਾਈਕਾਟੋ ਮਲਟੀਕਲਚਰਲ ਕੌਂਸਲ ਹੈਮਿਲਟਨ, ਪੰਜ-ਆਬ ਕਲੱਬ, ਵਾਈਕਾਟੋ ਪੰਜਾਬੀ ਵਿਰਸਾ ਅਕੈਡਮੀ ਅਤੇ ਉੱਘੇ ਕਬੱਡੀ ਕੁਮੈਂਟੇਟਰ ਜਰਨੈਲ ਸਿੰਘ ਰਾਹੋਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਹਨ।