ਕਿਸਾਨ ਅੰਦੋਲਨ ਵਿੱਚ ਧਰਨਾ ਦੇ ਰਹੇ ਕਿਸਾਨਾਂ ਲਈ ਗੁ: ਬੇਰ ਸਾਹਿਬ ਤੋਂ ਰਜਾਈਆਂ, ਗੱਦੇ ਤੇ ਕੰਬਲਾਂ ਦੇ 2 ਟਰੱਕ ਦਿੱਲੀ ਰਵਾਨਾ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ) ਦਿੱਲੀ ਚ ਸਿੰਘੂ ਬਾਰਡਰ ਤੇ ਕੇਂਦਰ ਸਰਕਾਰ ਖਿਲਾਫ ਪਿਛਲੇ 20 ਦਿਨਾਂ ਤੋਂ ਧਰਨਾ ਦੇ ਰਹੇ ਵੱਡੀ ਗਿਣਤੀ ਚ ਕਿਸਾਨਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ (ਪਹਿਲੀ ਪਾਤਸ਼ਾਹੀ ) ਸੁਲਤਾਨਪੁਰ ਲੋਧੀ ਵਲੋਂ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਦੀ ਦੇਖਰੇਖ ਹੇਠ ਰਜਾਈਆਂ , ਗੱਦੇ ਤੇ ਗਰਮ ਕੰਬਲਾਂ ਦੇ ਦੋ ਟਰੱਕ ਹੋਰ ਰਵਾਨਾ ਕੀਤੇ ਗਏ । ਇਸ ਸਮੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਕਿਸਾਨ ਅੰਦੋਲਨ ਚ ਲੋੜ ਵਾਲੀਆਂ ਵਸਤਾਂ ਭੇਜੀਆਂ ਸਨ ।
ਉਨ੍ਹਾਂ ਦੱਸਿਆ ਕਿ ਹੁਣ ਤੱਕ 700 ਕੰਬਲ , 600 ਗੱਦਾ ਤੇ 400 ਰਜਾਈ ਗੁਰਦੁਆਰਾ ਬੇਰ ਸਾਹਿਬ ਤੋਂ ਭੇਜੀ ਗਈ ਹੈ । ਇਸ ਸਮੇ ਟਰੱਕ ਰਵਾਨਾ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਉਪਰੰਤ ਬੋਲੇ ਸੌ ਨਿਹਾਲ – ਸਤਿ ਸ੍ਰੀ  ਅਕਾਲ ਦੇ ਜੈਕਾਰੇ ਗੂੰਜਾਉਦੇ ਹੋਏ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਨਿੰਦਾ ਕੀਤੀ । ਇਸ ਸਮੇ ਗੁ: ਬੇਰ ਸਾਹਿਬ ਦੇ ਐਡੀਸਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ , ਭੁਪਿੰਦਰ ਸਿੰਘ ਆਰ ਕੇ , ਅਮਨਪ੍ਰੀਤ ਸਿੰਘ ਬੂਲੇ , ਸਟੋਰ ਕੀਪਰ ਦਿਲਬਾਗ ਸਿੰਘ , ਇੰਦਰਜੀਤ ਸਿੰਘ ਸਟੋਰ ਕੀਪਰ ਬਿਜਲੀ , ਭਾਈ ਜੋਗਿੰਦਰ ਸਿੰਘ ਟਰੱਕ ਡਰਾਈਵਰ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ , ਰੂਪ ਸਿੰਘ ਡਰਾਈਵਰ ਗੁ: ਬੇਰ ਸਾਹਿਬ , ਗੁਰਪ੍ਰੀਤ ਸਿੰਘ , ਰਣਜੀਤ ਸਿੰਘ ਠੱਟਾ ਆਦਿ ਨੇ ਸ਼ਿਰਕਤ ਕੀਤੀ ।
Previous articleਅੰਬੇਡਕਰਾਇਟ ਲੀਗਲ ਫੋਰਮ ਨੇ ਡੀ.ਸੀ. ਜਲੰਧਰ ਰਾਹੀਂ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ
Next articleਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਢੱਪਈ ਅਤੇ ਹਰਜੀਤ ਸਿੰਘ ਵਾਲੀਆ ਗੁਰਦੁਆਰਾ ਬੇਰ ਸਾਹਿਬ ਹੋਏ ਨਤਮਸਤਕ