ਹੁਸ਼ਿਆਰਪੁਰ ਚ 121 ਪਾਜੇਟਿਵ ਮਰੀਜ ਮਰੀਜਾਂ ਦੀ ਗਿਣਤੀ ਹੋਈ 4013, 8 ਮੌਤਾਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –  ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1926 ਨਵੇ ਸੈਪਲ ਲੈਣ  ਨਾਲ ਅਤੇ 1187 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 121 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4013 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 92865 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  87056 ਸੈਪਲ  ਨੈਗਟਿਵ,  ਜਦ ਕਿ 2176 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 121 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 129 ਹੈ ।

ਐਕਟਿਵ ਕੇਸਾ ਦੀ ਗਿਣਤੀ 814 ਹੈ , ਤੇ 3070  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 121  ਪਾਜੇਟਿਵ ਕੇਸ  ਨਵੇ ਹਨ । ਹੁਸ਼ਿਆਰਪੁਰ ਸ਼ਹਿਰ 40 ਕੇਸ ਸਬੰਧਿਤ ਹਨ ਜਦ ਕੇ 81 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ  । ਇਸ ਤੋ ਇਲਾਵਾ 8 ਮੌਤਾਂ (1) 70 ਸਾਲਾ ਔਰਤ  ਵਾਸੀ  ਭੋਲ ਕਲੋਤਾਂ ਮੌਤ ਮਾਨ ਮੈਡੀ ਸਿਟੀ ਜਲੰਧਰ  (2) 79 ਸਾਲਾ ਵਿਆਕਤੀ ਵਾਸੀ ਸਤੈਹਰੀ ਰੋਡ ਹੁਸ਼ਿਆਰਪੁਰ ਜਿਲਾਂ ਹਸਪਤਾਲ ਹੁਸ਼ਿਆਰਪੁਰ । (3) 68 ਸਾਲਾ ਵਿਆਕਤੀ ਵਾਸੀ ਲਾਲੋਵਾਲ ਭੂੰਗਾਂ ਮੌਤ ਡੀ ਐਮ ਸੀ ਲੁਧਿਆਂਣਾ ।

(4) 72 ਸਾਲਾ ਵਿਆਕਤੀ ਵਾਸੀ  ਚੰਗਾਹ ਲਾਡੀਆਂ ਮੰਡ ਭੰਡੇਰ  ਦੀ ਮੌਤ ਨਿਜੀ ਹਸਪਤਾਲ ਜਲੰਧਰ (5) 50 ਸਾਲਾ ਵਿਅਕਤੀ  ਵਾਸੀ ਪਿੰਡ ਮਾਣਕ ਮੰਡ ਭੰਡੇਰ ,  ਕੈਪਟਿਲ ਹਸਪਤਾਲ ਜਲੰਧਰ (6) 51 ਸਾਲਾ ਔਰਤ ਵਾਸੀ ਦਸ਼ਮੇਸ਼ ਨਗਰ ਟਾਡਾ , ਮੌਤ ਐਸ ਜੀ ਐਲ ਜਲੰਧਰ (7) 55 ਸਾਲਾ ਵਿਆਕਤੀ ਨਰੰਗਪੁਰ ਕਮਾਹੀ ਦੇਵੀ ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ ਅਤੇ (8) 44 ਸਾਲਾ ਔਰਤ ਪਿੰਡ ਸੀਕਰੀ ਭੂੰਗਾਂ ਮੌਤ ਕੈਪਟਿਲ ਹਸਪਤਾਲ ਜਲੰਧਰ ।  ਇਹ ਸਾਰੇ  ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

Previous articleNCB summons Dharma Productions’ honcho for probe
Next articleਦਲਵਿੰਦਰ ਦਿਆਲਪੁਰੀ ਦਾ ‘ਕਪਲ’ ਟਰੈਕ ਰਿਲੀਜ਼, ਸ਼ੂਟਿੰਗ ਮੁਕੰਮਲ