ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਲਾਭ ਹੀਰਾ ਪੇਸ਼ ਕਰ ਰਿਹਾ ਟਰੈਕ ‘ਬੰਦੇ ਦੋਗਲੇ’

ਈਵਨਿੰਗ ਏਟੀਫੌਰ ਬੁਲੇਟਿੰਨ (ਚੁੰਬਰ) (ਸਮਾਜ ਵੀਕਲੀ)– ਪੰਜਾਬੀ ਗਾਇਕੀ ਦਾ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਧਾਕੜ ਗਵੱਈਆ, ਸਟੇਜਾਂ ਅਤੇ ਫਿਲਮੀ ਅਖਾੜਿਆਂ ਦੀ ਸ਼ਾਨ ਲਾਭ ਹੀਰਾ ‘ਬੰਦੇ ਦੋਗਲੇ’ ਟਰੈਕ ਨਾਲ ਆਪਣੀ ਦਮਦਾਰ ਹਾਜ਼ਰੀ ਲਗਵਾ ਰਿਹਾ ਹੈ। ਹਾਲ ਹੀ ਵਿਚ ਰਿਲੀਜ਼ ਹੋਏ ਇਸ ਟਰੈਕ ਨੂੰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਹੋਈ।

ਉਸ ਦੇ ਚਾਹੁੰਣ ਵਾਲਿਆਂ ਨੇ ਇਸ ਟਰੈਕ ਦੀ ਮੁਬਾਰਕਬਾਦ ਗਾਇਕ ਲਾਭ ਹੀਰਾ ਨੂੰ ਸ਼ੋਸ਼ਲ ਮੀਡੀਏ ਰਾਹੀਂ ਹਾਂ ਪੱਖੀ ਦਿੱਤੀ। ਇਸ ਟਰੈਕ ਨੂੰ ਲਾਭ ਹੀਰਾ ਨੇ ਆਪਣੀ ਰਵਾਇਤੀ ਗਾਇਕੀ ਵਿਚ ਸ਼ਾਨਾਮੱਤੀ ਢੰਗ ਨਾਲ ਬਾਖੂਬੀ ਨਿਭਾਇਆ ਅਤੇ ਆਪਣੀ ਵਿਲੱਖਣ ਗਾਇਕੀ ਦੀ ਇਸ ਵਿਚ ਅਮਿੱਟ ਛਾਪ ਛੱਡੀ। ਟਰੈਕ ਦਾ ਸੰਗੀਤ ਕੇ ਵੀ ਸਿੰਘ ਨੇ ਦਿੱਤਾ ਜਦ ਕਿ ਇਸ ਨੂੰ ਕਲਮਬੱਧ ਜੱਗੀ ਸੰਘੇੜਾ ਨੇ ਕੀਤਾ ਹੈ। ਵੱਖ-ਵੱਖ ਲੋਕੇਸ਼ਨਾਂ ਤੇ ਇਸ ਦਾ ਵੀਡੀਓ ਵਰਿੰਦਰ ਸਿੰਘ ਨੇ ਫਿਲਮਾਇਆ ਹੈ।

ਇਸ ਵਿਚ ਐਕਟਰ ਦੀ ਭੂਮਿਕਾ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਯੋਗ ਰਾਜ ਸਿੰਘ ਅਤੇ ਜੱਗੀ ਖਰੌੜ ਨੇ ਨਿਭਾਈ ਹੈ। ਨਵ ਚਹਿਲ ਦੀ ਦੇਖ ਰੇਖ ਹੇਠ ਇਸ ਟਰੈਕ ਨੂੰ ਮੁਸਾਫਰ ਇੰਟਰਟੇਨਮੈਂਟ ਤੇ ਸੀ ਕੰਪਨੀ ਨੇ ਲਾਂਚ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਟਰੈਕ ਦਾ ਟਾਇਟਲ ਹੀ ਇਸ ਗੀਤ ਦੀ ਪੂਰੀ ਭੂਮਿਕਾ ਨੂੰ ਰੂਪਮਾਨ ਕਰ ਰਿਹਾ ਹੈ। ਲਾਭ ਹੀਰਾ ਦੀ ਗਾਇਕੀ ਨੂੰ ਮਾਨਣ ਵਾਲੇ ਸਰੋਤੇ ਇਸ ਗੀਤ ਦਾ ਖੂਭ ਆਨੰਦ ਮਾਣ ਰਹੇ ਹਨ।

Previous articleCoast Guard, Navy rescue 9 fishermen off Rameswaram
Next articleਮਜ਼ਦੂਰਾਂ ਦੇ ਦਰਦ ਨੂੰ ਰੂਪਮਾਨ ਕਰੇਗਾ ਮਲਕੀਤ ਬੰਬੇਲੀ ਦਾ ਟਰੈਕ ‘ਮਜ਼ਦੂਰ’