ਹਿੰਮਤ

(ਸਮਾਜ ਵੀਕਲੀ)

“ਮਾਂ ਤੂੰ ਫ਼ਿਕਰ ਨਾ ਕਰਿਆ ਕਰ” ਰੀਨਾ ਨੇ ਆਪਣੀ ਮਾਂ ਨੂੰ ਕਿਹਾ

” ਕੋਠੇ ਜਿੱਡੀਆਂ ਹੋ ਗਈਆਂ, ਹਰ ਵੇਲ਼ੇ ਸ਼ਰਾਰਤਾਂ ਹੀ ਕਰ ਦੀਆਂ ਰਹਿੰਦੀਆਂ ਨੇ, ਕੰਮ ਕਰਨ ਦਾ ਨਾਂ ਨੀ ਲੈਂਦੀਆਂ” ਰੀਨਾ ਦੀ ਮਾਂ ਨੇ ਰੀਨਾ ਤੋਂ ਛੋਟੀਆਂ ਉਸ ਦੀਆਂ ਦੋ ਭੈਣਾਂ ਨੂੰ ਝਿੜਕਦਿਆਂ ਹੋਏ ਕਿਹਾ।

” ਕੋਈ ਨੀ ਮਾਂ, ਹਾਲੇ ਨਿੱਕੀਆਂ ਨੇ, ਜ਼ਿੰਮੇਵਾਰੀ ਪੈਣ ਤੇ ਆਪਣੇ ਆਪ ਸਮਝ ਜਾਣਗੀਆਂ, ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ, ਦਵਾਈ ਲੈ ਲਿਆ ਕਰ ਟਾਇਮ ਨਾਲ”

ਰੀਨਾ ਇੱਕ ਹੋਣਹਾਰ ਤੇ ਸਮਝਦਾਰ ਲੜਕੀ ਸੀ, ਪਿਤਾ ਦੀ ਬੇਵਕਤੀ ਮੌਤ ਨੇ ਰੀਨਾ ਤੇ ਉਸ ਦੀ ਮਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਪਰ ਰੀਨਾ ਦੀ ਹਿੰਮਤ ਤੇ ਹੋਂਸਲੇ ਨੇ ਮਾਂ ਤੇ ਨਿੱਕੀਆਂ ਦੋ ਭੈਣਾਂ ਨੂੰ ਕਦੇ ਕਿਸੇ ਚੀਜ ਦੀ ਘਾਟ ਮਹਿਸੂਸ ਨਾ ਹੋਣ ਦਿੱਤੀ।

ਰੀਨਾ ਘਰ ਦਾ ਗੁਜ਼ਾਰਾ ਕਰਨ ਲਈ ਪੜਨ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਵੀ ਕਰਦੀ।

ਜਦੋਂ ਉਹ ਨੌਕਰੀ ਕਰਨ ਜਾਂਦੀਂ ਤਾਂ ਰਸਤੇ ਵਿੱਚ ਇੱਕ ਮੁੰਡਿਆਂ ਦੀ ਟੋਲੀ ਅਕਸਰ ਕੁੱਝ ਨਾ ਕੁੱਝ ਫਾਲਤੂ ਬੋਲਦੇ ਰਹਿੰਦੇ, ਇਹਨਾਂ ਤੋਂ ਹੋਰ ਲੜਕੀਆਂ ਜੋ ਉਸ ਰਸਤੇ ਲੰਘਦੀਆਂ ਹਨ ਉਹ ਵੀ ਪ੍ਰੇਸ਼ਾਨ ਸਨ।

ਰੀਨਾ ਦੇ ਦਫਤਰ ਵਾਲੇ ਬਹੁਤ ਚੰਗੇ ਸਨ ਜੋ ਉਸ ਦੇ ਘਰ ਦੇ ਹਲਾਤਾਂ ਤੋਂ ਜਾਣੂ ਸਨ ਤੇ ਉਸ ਦੇ ਕੰਮ ਪ੍ਰਤੀ ਈਮਾਨਦਾਰੀ ਅਤੇ ਇੰਟੈਲੀਜੈਂਸੀ ਤੋਂ ਵੀ ਖੁਸ਼ ਹੋਣ ਕਰਕੇ ਸਨ। ਪਰ ਰਸਤੇ ‘ਚ ਮੁੰਡਿਆਂ ਦੀ ਟੋਲੀ ਉਸ ਲਈ ਹਰ ਰੋਜ ਰਸਤੇ ਦੀ ਸਮੱਸਿਆ ਬਣਨ ਲੱਗੀ, ਰੀਨਾ ਉਹਨਾਂ ਦੇ ਭੱਦੇ ਕਮੈਂਟਾਂ ਨੂੰ ਤੋਂ ਬਹੁਤ ਦੁਖੀ ਹੈ ।

ਰੀਨਾ ਨੇ ਆਪਣੇ ਸਟਾਫ ਦੇ ਮੁੱਖੀ ਨੂੰ ਆਪਣੀ ਸਮੱਸਿਆ ਦੱਸੀ ਕਿ ਮੈਨੂੰ ਜਾਣ-ਆਉਣ ਸਮੇਂ ਰਸਤੇ ਵਿੱਚ ਕੁੱਝ ਮੁੰਡਿਆਂ ਦੀ ਟੋਲੀ ਭੱਦੇ ਬੋਲ ਬੋਲਦੇ ਹਨ ਉਹ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹੈ।

” ਬੇਟਾ, ਇਹ ਬਹੁਤ ਮਾੜੀ ਗੱਲ ਹੈ, ਪਰ ਪੁੱਤ ਜ਼ੁਲਮ ਕਰਨ ਵਾਲੇ ਨਾਲੋਂ ਜ਼ੁਲਮ ਸਹਿਣ ਵਾਲਾ ਜ਼ਿਆਦਾ ਜ਼ਿੰਮੇਵਾਰ ਹੁੰਦਾ ਹੈ”
” ਪਰ ਸਰ ਜੀ ਮੈਂ ਕੀ ਕਰ ਸਕਦੀ ਹਾਂ ?

” ਤੁਸੀਂ ਪੁੱਤ ਉਹਨਾਂ ਮੁੰਡਿਆਂ ਨੂੰ ਇੱਕ ਵਾਰ ਹਿੰਮਤ ਕਰਕੇ ਝਿੜਕੋ ਤੇ ਉਹਨਾਂ ਨੂੰ ਢੰਗ ਨਾਲ ਸਮਝਾਓ ਫਿਰ ਸਭ ਕੁੱਝ ਠੀਕ ਹੋ ਜਾਵੇਗਾ”
ਬਹੁਤ ਸਮਾਂ ਇਸ ਗੱਲ ਨੂੰ ਅਣਗੌਲਿਆਂ ਵੀ ਕੀਤਾ, ਪਰ ਇਕ ਦਿਨ ਤਾਂ ਹੱਦ ਹੀ ਹੋ ਗਈ , ਜਦੋਂ ਉਹ ਇਕ ਦਿਨ ਦਫ਼ਤਰ ਤੋਂ ਲੇਟ ਘਰ ਆ ਰਹੀ ਸੀ ਤਾਂ ਉਹਨਾਂ ਮੁੰਡਿਆਂ ਦੀ ਟੋਲੀ ਵਿੱਚੋਂ ਇਕ ਨੇ ਰੀਨਾ ਦਾ ਹੱਥ ਫੜ ਲਿਆ, ਰੀਨਾ ਨੇ ਜ਼ੋਰ ਨਾਲ ਹੱਥ ਛੁੜਾਇਆ ਆਪਣੇ ਸਰ ਦੀ ਦਿੱਸੀ ਗੱਲ ਤੇ ਅਮਲ ਕੀਤਾ ਤੇ ਕੋਲੇ ਧਰਤੀ ਤੇ ਪਏ ਪੱਥਰ ਨੂੰ ਚੁੱਕਿਆ  ਪੱਥਰ ਚੁੱਕਿਆ ਵੇਖ ਮੁੰਡੇ ਦੀ ਟੋਲੀ ਤਾਂ ਦੌੜ ਗਈ  ਪਰ ਉਹ ਮੁੰਡਾ ਜਿਸ ਨੇ ਰੀਨਾ ਦਾ ਹੱਥ ਫੜਿਆ ਸੀ ਉਹ  ਰੀਨਾ ਦੇ ਪੈਰ ਫੜਨ ਲੱਗਾ ਤੇ ਭੈਣ ਕਹਿ ਮਾਫੀ ਮੰਗੀ ਤੇ ਅੱਗੇ ਤੋਂ ਰਸਤੇ ‘ਚ ਨਾ ਆਉਣ ਲਈ ਕਿਹਾ, ਰੀਨਾ ਨੇ ਉਸ ਨੂੰ ਖਰੀਆਂ ਖਰੀਆਂ ਸੁਣਾਈਆਂ।

ਰੀਨਾ ਦੀ ਇਸ ਹਿਮੰਤ ਨਾਲ ਉਸ ਰਸਤੇ ਤੇ ਜਾਣ ਵਾਲੀਆਂ ਸਾਰੀਆਂ ਲੜਕੀਆਂ ਹੁਣ ਖੁਸ਼ ਸਨ, ਹੁਣ ਉਸ ਰਸਤੇ ਵਿਚਕਾਰ ਮੁੰਡਿਆਂ ਦੀਆਂ ਟੋਲੀਆਂ ਖੜਨੋ ਹੱਟ ਗਈਆਂ ।  ਇਕ ਰੀਨਾ ਵਰਗੀ ਹਿੰਮਤੀ ਤੇ ਦਲੇਰ ਲੜਕੀ ਦੀ ਹਿੰਮਤ ਕਰਕੇ ਜੇ ਸਾਡੀ ਇੱਕ ਹਿੰਮਤ ਕਰਕੇ ਸਮਾਜ ਚ ਕੋਈ ਸੁਧਾਰ ਆਉਂਦਾ ਹੈ ਤਾਂ ਉਹ ਹਿੰਮਤ ਕਰ ਲੈਣੀ ਚਾਹੀਦੀ ਹੈ।

ਅਸਿ. ਪ੍ਰੋ. ਗੁਰਮੀਤ ਸਿੰਘ
9417545100

Previous articleਕਰੋਨਾ ਦੌਰਾਨ ਘਰ ਬੈਠੇ ਡਾਕਟਰੀ ਸਲਾਹ ਲਈ ਈ-ਸੰਜੀਵਨੀ ਦੀ ਸਹੂਲਤ 9 ਤੋਂ 3 ਵਜੇਂ ਤੱਕ
Next articleਅਧੂਰਾ ਸਫ਼ਰ : ਬਿੰਦਰ ਕੋਲੀਆਂ ਵਾਲ