(ਸਮਾਜ ਵੀਕਲੀ)
ਆਈਆ ਪੋਹ ਦੀਆਂ ਰਾਤਾਂ,
ਤੇਰੀਆਂ ਮੁੱਕੀਆਂ ਨਾ ਬਾਤਾਂ,
ਸਮਝ ਕਿਸਾਨਾਂ ਦੇ ਹਲਾਤਾਂ,
ਵਾਪਸ ਲੈ ਲਵੋਂ ਕਾਨੂੰਨਾਂ ਨੂੰ,
ਪਰਖੋ ਨਾ ਬਹੁਤਾ ਲੋਕਾਂ ਦੇ ਜਨੂੰਨਾਂ ਨੂੰ!
ਪੈਂਦੀ ਲੋਕਾਂ ਉੱਤੇ ਦੇਖੋ ਠੰਡ,
ਬਹੁਤੇ ਕਰੋ ਨਾ ਪਾਖੰਡ,
ਤੁਸੀਂ ਬਣੇ ਕਾਹਤੋਂ ਭੰਡ ,
ਕਿਓ ਪੁੱਠੇ ਪੰਗੇ ਲੈਂਦਾ ਹੋ,
ਲਾ ਕੇ ਲੋਕਾਂ ਘਰ ਅੱਗ, ਆਪ ਮਹਿਲਾਂ ‘ਚ ਬਹਿਦੇ ਹੋ!
ਪਹਿਲਾਂ ਤੁਸੀਂ ਕਹਿਰ ਕਮਾਉਂਦੇ,
ਲੋਕ ਸੜਕਾਂ ‘ਤੇ ਆਉਂਦੇ,
ਫਿਰ ਆਵਾਜ਼ਾਂ ਨੂੰ ਦਬਾਉਂਦੇ,
ਨਲੇ ਸੜਕਾਂ ਨੂੰ ਪੁੱਟ ਰਹੇ ,
ਇਹ ਕਾਰਨਾਮੇ ਤੇਰੇ ਤੈਨੂੰ ਕੁਰਸੀ ਤੋਂ ਸੁੱਟ ਰਹੇ!
ਮੰਨੋ “ਬਲਕਾਰ” ਦਾ ਕਹਿਣਾ,
ਜੇ ਤੁਸੀ ਸੱਤਾ ਵਿੱਚ ਰਹਿਣਾ,
ਤੁਹਾਨੂੰ ਝੁਕਣਾ ਹੈ ਪੈਣਾ,
ਕਾਲੇ ਕਾਨੂੰਨਾਂ ਨੂੰ ਪਾੜ ਦਿਓ,
ਨਵੀਂ ਬਣਾਓ ਵਧੀਆ ਨੀਤੀ , ਪੁਰਾਣੀਂ ਨੂੰ ਸਾੜ ਦਿਓ!
ਬਲਕਾਰ ਸਿੰਘ ਭਾਈ ਰੂਪਾ
ਰਾਮਪੁਰਾ ਫੂਲ,ਬਠਿੰਡਾ।
8727892570