ਵਿਰੋਧੀ ਸੰਸਦ ਮੈਂਬਰਾਂ ਵੱਲੋਂ ਕੁਰਸੀ ਵੱਲ ਕਾਗਜ਼ ਸੁੱਟਣ ਤੋਂ ‘ਕਾਫ਼ੀ ਦੁੱਖ’ ਲੱਗਾ: ਸਪੀਕਰ

Lok Sabha speaker Om Birla

ਨਵੀਂ ਦਿੱਲੀ (ਸਮਾਜ ਵੀਕਲੀ): ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਵੱਲੋਂ ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣ ਦੀ ਘਟਨਾ ਤੋਂ ਕਾਫ਼ੀ ਦੁਖੀ ਹਨ। ਉਨ੍ਹਾਂ ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਰਹਿਣ ਵਾਲੇ ਸੰਸਦ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਬੀਤੇ ਦਿਨ ਜਦੋਂ ਸਦਨ ਵਿੱਚ ਕਾਗਜ਼ਾਤ ਰੱਖੇ ਜਾ ਰਹੇ ਸਨ ਤਾਂ ਕੁਝ ਸੰਸਦ ਮੈਂਬਰਾਂ ਨੇ ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣ ਦੇ ਨਾਲ-ਨਾਲ ਕਾਗਜ਼ ਤੇ ਤਖਤੀਆਂ ਫਾੜ ਕੇ ਵੀ ਕੁਰਸੀ ਵੱਲ ਸੁੱਟ ਦਿੱਤੀਆਂ।

ਇਸ ਦੌਰਾਨ ਇੱਕ ਤਖਤੀ ਦਾ ਫਟਿਆ ਹੋਇਆ ਹਿੱਸਾ ਪ੍ਰੈੱਸ ਗੈਲਰੀ ਵਿੱਚ ਵੀ ਡਿੱਗਾ ਜੋ ਕਿ ਸਪੀਕਰ ਦੇ ਮੰਚ ਤੋਂ ਉਪਰ ਸਥਿਤ ਹੈ। ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਸ੍ਰੀ ਬਿਰਲਾ ਨੇ ਕਿਹਾ,‘ਮੈਂ 28 ਜੁਲਾਈ ਨੂੰ ਵਾਪਰੀ ਘਟਨਾ ਕਾਰਨ ਬਹੁਤ ਦੁਖੀ ਹਾਂ। ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣਾ ਤੇ ਇਸ ਦਾ ਨਿਰਾਦਰ ਕਰਨਾ ਸੰਸਦੀ ਰਵਾਇਤਾਂ ਦੇ ਮੁਤਾਬਕ ਨਹੀਂ ਹੈ। 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੇ ਹੰਗਾਮੇ ਦੌਰਾਨ ਲੋਕ ਸਭਾ ’ਚ ਪਾਸ ਕਰਵਾਏ ਦੋ ਹੋਰ ਬਿੱਲ
Next articleਕੌਮੀ ਉਸਾਰੀ ਦੇ ‘ਮਹਾਯੱਗ’ ਵਿੱਚ ਨਵੀਂ ਸਿੱਖਿਆ ਨੀਤੀ ਅਹਿਮ: ਮੋਦੀ