(ਸਮਾਜ ਵੀਕਲੀ)
ਇੱਕ ਬਿਲ ਪੂਰਾ ਰੱਦ ਕਰ ਦਿਆਂਗੇ ,
ਬਾਕੀਆਂ ਵਿੱਚ ਸੁਧਾਰ ਕਰਾਂਗੇ ।
ਸੋਧਾਂ ਕਰ ਕੇ ਥੋਡੇ ਮੁਤਾਬਿਕ ,
ਨਵੇਂ ਸਿਰੇ ਤੋਂ ਤਿਆਰ ਕਰਾਂਗੇ ।
ਹੋਰ ਜਿਹੜਾ ਕੁੱਝ ਆਖ ਦਿਓਗੇ ,
ਉਸ ‘ਤੇ ਸੋਚ ਵਿਚਾਰ ਕਰਾਂਗੇ ।
ਕਿਸਾਨਾਂ ਕਿਹਾ ਕਿ ਚੁੱਪ ਹੀ ਚੰਗੀ,
ਨਾ ਕੋਈ ਤਕਰਾਰ ਕਰਾਂਗੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਪੰਜਾਬ)
94784 08898