ਹਸ਼ਮਤ ਸੁਲਤਾਨਾਂ ਸਿਸਟਰਜ਼ ਨੇ ‘ਕਿਸਾਨ ਅੰਦੋਲਨ’ ਟਰੈਕ ਨਾਲ ਲਗਵਾਈ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਰਖਾਬ ਰਿਕਾਰਡਸ ਦੀ ਪੇਸ਼ਕਸ਼ ‘ਕਿਸਾਨ ਅੰਦੋਲਨ’ ਟਰੈਕ ਲੈ ਕੇ ਹਾਜ਼ਰ ਹੋਈਆਂ ਹਨ, ਹਸ਼ਮਤ ਸੁਲਤਾਨਾਂ ਸਿਸਟਰਜ਼। ਧਰਮਾ ਜਿਊਂਦਾ ਵਾਲਾ ਦੇ ਲਿਖੇ ਇਸ ਗੀਤ ਦਾ ਸੰਗੀਤ ਭਾਈ ਮੰਨਾ ਸਿੰਘ ਨੇ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸੁਰਖਾਬ ਰਿਕਾਰਡਸ ਦੇ ਗੁਰਮਿੰਦਰ ਕੈਂਡੋਵਾਲ ਅਤੇ ਹਨੀ ਬਰਾੜ ਨੇ ਦੱਸਿਆ ਕਿ ਯੂ ਟਿਊਬ ਚੈਨਲ ਤੇ ਇਸ ਟਰੈਕ ਨੂੰ 28 ਜਨਵਰੀ ਨੂੰ ਰਿਲੀਜ਼ ਕਰ ਦਿੱਤਾ ਗਿਆ। ਇਸ ਟਰੈਕ ਰਾਹੀਂ ਕਿਸਾਨ ਸੰਘਰਸ਼ ਨੂੰ ਸ਼ਾਂਤਮਈ ਤਰੀਕੇ ਨਾਲ ਫਤਿਹ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ।

Previous articleਸ਼ਾਮਚੁਰਾਸੀ ’ਚ ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਲੜਨਗੇ ਚੋਣ
Next articleਗਾਇਕ ਗੁਰਬਖਸ਼ ਸ਼ੌਂਕੀ ਨੇ ‘ਸਰਦਾਰ’ ਟਰੈਕ ਨਾਲ ਦਿੱਤੀ ਦਸਤਕ