ਹਵਾਈ ਹਾਦਸਾ: ਮ੍ਰਿਤਕਾਂ ਦੀ ਗਿਣਤੀ 18 ਹੋਈ; ਫਲਾਈਟ ਡਾਟਾ ਰਿਕਾਰਡਰ ਲੱਭਿਆ

ਨਵੀਂ ਦਿੱਲੀ (ਸਮਾਜ ਵੀਕਲੀ) : ਦੁਬਈ ਤੋਂ ਕੇਰਲਾ ਪਰਤੇ ਏਅਰ ਇੰਡੀਆ ਐਕਸਪ੍ਰੈੱਸ ਦੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਦੌਰਾਨ ਹਾਦਸਾਗ੍ਰਸਤ ਜਹਾਜ਼ ਦਾ ਡਿਜੀਟਲ ਫਲਾਈਟ ਡਾਟਾ ਰਿਕਾਰਡਰ, ਕੌਕਪਿਟ ਵਾਇਸ ਰਿਕਾਰਡਰ ਘਟਨਾ ਸਥਾਨ ਤੋਂ ਬਰਾਮਦ ਹੋ ਗਏ ਹਨ। ਉਧਰ ਪਤਾ ਲੱਗਿਆ ਹੈ ਕਿ ਬੀਤੇ ਸਾਲ 11 ਜੁਲਾਈ ਨੂੰ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਈ ਖਾਮੀਆਂ ਕਾਰਨ ਕੋਜ਼ੀਕੋਡ ਏਅਰਪੋਰਟ ਦੇ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।

ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਕਿਹਾ ਸੀ ਕਿ ਰਨਵੇਅ ’ਤੇ ਪਾਣੀ ਖੜਿਆ ਰਹਿੰਦਾ ਹੈ ਤੇ ਇਸ ਦੀ ਹਾਲਤ ਬਹੁਤੀ ਠੀਕ ਨਹੀਂ ਸੀ। ਇਸ ਦੌਰਾਨ ਏਅਰ ਇੰਡੀਆ ਐਕਸਪ੍ਰੈਸ ਨੇ ਅੱਜ ਦੱਸਿਆ ਹੈ ਕਿ ਹਾਦਸੇ ਵਿੱਚ ਪ੍ਰਭਾਵਿਤ ਯਾਤਰੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸਹਾਇਤਾ ਲਈ ਕੇਰਲੇ ਕੋਜ਼ੀਕੋਡ ਤੱਕ ਤਿੰਨ ਵਿਸ਼ੇਸ਼ ਉਡਾਣਾ ਦਾ ਪ੍ਰਬੰਧ ਕੀਤਾ ਗਿਆ ਹੈ।

Previous articleIndia towards a police-state ?
Next articleਦੇਸ਼ ਵਿੱਚ ਕਰੋਨਾ ਦੇ 61537 ਨਵੇਂ ਕੇਸ; 933 ਮੌਤਾਂ