ਹਰ ਹਾਲਤ ’ਚ ਜਿੱਤਾਂਗੇ: ਗਹਿਲੋਤ

ਜੈਪੁਰ, (ਸਮਾਜਵੀਕਲੀ) : ਰਾਜਸਥਾਨ ਵਿੱਚ ਜਾਰੀ ਸਿਆਸੀ ਖਿੱਚੋਤਾਣ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਗ ਵਿਸ਼ਵਾਸ ਜਤਾਇਆ ਕਿ ਮੌਜੂਦਾ ਸਿਅਾਸੀ ਜੰਗ ਵਿੱਚ ‘ਜਿੱਤ ਸਾਡੀ ਹੀ ਹੋਵੇਗੀ ਕਿਉਂਕਿ ਸੱਚ ਸਾਡੇ ਨਾਲ ਹੈ’। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਪੰਜ ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰੇਗੀ। ਉਹ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਮੀਟਿੰਗ ਤੋਂ ਬਾਅਦ ਜਾਰੀ ਇਕ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਕਿਹਾ, ‘‘ ਸਤਿਅ ਹੀ ਈਸ਼ਵਰ ਹੈ ਈਸ਼ਵਰ ਹੀ ਸਤਿਅ ਹੈ ਅਤੇ ਸਤਿਅ ਸਾਡੇ ਨਾਲ ਹੈ ਇਸ ਲਈ ਹਰ ਹਾਲ ਵਿੱਚ ਜਿੱਤ ਸਾਡੀ ਹੋਵੇਗੀ। ਸਤਿਅ ਕੀ ਹੋਗੀ।’’ ਉਹ ਕਿਹਾ ਕਿ ਅੱਜ ਪੂਰੇ ਮੁਲਕ ਵਿੱਚ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਰਾਜਸਥਾਨ ਦੇ ਕਾਂਗਰਸ ਦੇ ਵਿਧਾਇਕ ਪੂਰੀ ਦਿ੍ੜ੍ਹਤਾ ਨਾਲ ਸੂਬੇ ਵਿੱਚ ਲੋਕਤੰਤਰ ਬਚਾਉਣ ਦੀ ਲੜਾਈ ਲੜ ਰਹੇ ਹਨ ਜੋ ਸੱਚ ਦੀ ਜਿੱਤ ਹੋਣ ਤਕ ਜਾਰੀ ਰਹੇਗੀ।’’

Previous articleਹਰਿਦੁਆਰ ਵਿੱਚ ਹਰਿ ਕੀ ਪੌੜੀ ਨੇੜੇ ਕੰਧ ਡਿੱਗੀ
Next articleਅਡਵਾਨੀ ਤੇ ਰਾਮ ਮੰਦਰ ਸੰਘਰਸ਼ ਦੇ ਹੋਰਨਾਂ ਆਗੂਆਂ ਨੂੰ ਦਿੱਤਾ ਜਾਵੇਗਾ ‘ਭੂਮੀ ਪੂਜਨ’ ਦਾ ਸੱਦਾ