ਹਰਜੀਤ ਸਿੰਘ ਲਾਂਦੜਾ ਭਾਕਿਯੂ (ਕਾਦੀਆਂ) ਬਲਾਕ ਅੱਪਰਾ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ

ਅੱਪਰਾ, ਸਮਾਜ ਵੀਕਲੀ-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਇੱਕ ਅਹਿਮ ਮੀਟਿੰਗ ਤੇ ਹੰਗਾਮੀ ਮੀਟਿੰਗ ਹੋਈ। ਇਸ ਮੌਕੇ ਪ੍ਰਧਾਨ ਸ. ਅਮਰੀਕ ਸਿੰਘ ਭਾਰਸਿੰਘਪੁਰਾ, ਗੁਰਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮਿੰਟਾ ਸੀਨੀਅਰ ਮੀਤ ਪ੍ਰਧਾਨ, ਮੱਖਣ ਸਿੰਘ ਮੀਤ ਪ੍ਰਧਾਨ, ਤੀਰਥ ਸਿੰਘ ਖਜ਼ਾਨਚੀ, ਕਮਲਜੀਤ ਸਿੰਘ ਸਕੱਤਰ ਤੇ ਜਰਨੈਲ ਸਿੰਘ ਮੋਤੀਪੁਰ, ਹਰਜੀਤ ਸਿੰਘ ਮੰਡੀ, ਵਰਿੰਦਰ ਸਿੰਘ ਭਾਰਸਿੰਘਪੁਰਾ ਤੇ ਲਾਡੀ ਚੱਕ ਸਾਹਬੂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਇਸ ਮੌਕੇ ਸਰਬਸੰਮਤੀ ਨਾਲ ਹਰਜੀਤ ਸਿੰਘ ਲਾਂਦੜਾ ਨੂੰ ਯੂਥ ਵਿੰਗ ਬਲਾਕ ਅੱਪਰਾ ਦਾ ਪ੍ਰਧਾਨ, ਪਰਮਜੀਤ ਸਿੰਘ (ਕਾਲਾ ਵਿਰਕ) ਨੂੰ ਵਾਈਸ ਪ੍ਰਧਾਨ, ਸੁਖਵੀਰ ਸਿੰਘ ਸੋਨੂੰ ਚੀਮਾ (ਕਬੱਡੀ ਪਲੇਅਰ) ਨੂੰ ਸਕੱਤਰ, ਤਸਵੀਰ ਸਿੰਘ ਬਿੱਲਾ ਲੋਹਗੜ੍ਹ ਨੂੰ ਸਕੱਤਰ, ਨਰਿੰਦਰਜੀਤ ਸਿੰਘ (ਨਿੰਦਰ ਸਹੋਤਾ) ਤੇ ਜਮਸ਼ੇਰ ਸਿੰਘ ਬਿੱਲਾ ਮੋਂਰੋਂ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ
Next articleਕਰੋਨਾ ਪੀੜਤ ਮਰੀਜਾਂ ਦਾ ਕਿਸੇ ਵੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਹੋਵੇ ਮੁਫ਼ਤ ਇਲਾਜ-ਦਮਨਵੀਰ ਸਿੰਘ ਫਿਲੌਰ