ਹਮਬਰਗ ਦੀਆ ਸੜਕਾਂ ਤੇ ਗੂੰਜੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ।
ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ ) – ਤਕਰੀਬਨ ਪੰਜਾਹ ਦਿਨ ਦੇ ਕਰੀਬ ਆਰਡੀਨੈਂਸ ਕਾਨੂੰਨਾ ਦੇ ਖ਼ਿਲਾਫ਼ ਸਾਡੀਆਂ ਕਿਸਾਨ ਮਜ਼ਦੂਰ ਜੱਥੇ ਬੰਦੀਆਂ ਸੰਘਰਸ਼ ਕਰ ਰਹੀਆਂ ਹਨ,ਏਨੀਆ ਮੀਟਿੰਗਾਂ ਦੇ ਬਾਜਯੂਦ ਵੀ ਮੋਦੀ ਸਰਕਾਰ ਟੱਸ ਤੋ ਮੱਸ ਨਹੀਂ ਹੋ ਰਹੀ ਤੇ ਅੱਜ ਦੀ ਮੀਟਿੰਗ ਵੀ ਬੇਸਿੱਟਾ ਰਹੀ ਤੇ ਲੱਗਦਾ ਤਾਂ ਇਹ ਹੈ ਕਿ ਮੋਦੀ ਸਰਕਾਰ ਨੂੰ ਠੰਡ ਵਿੱਚ ਬੈਠੇ ਇਹਨਾਂ ਕਿਸਾਨਾਂ ਦਾ ਕੋਈ ਫਿਕਰ ਨਹੀ ਤੇ ਅੱਜ ਦੇ ਮੁਜਾਹਰੇ ਤੇ ਕਾਰ ਰੈਲੀ ਵਿੱਚ ਜਿੰਨੇ ਵੀ ਲੋਕਾਂ ਨੇ ਹਿੱਸਾ ਲਿਆ ਸਾਰੇ ਇਹੀ ਚਾਹੁੰਦੇ ਹਨ ਕਿ ਮੋਦੀ ਸਰਕਾਰ ਇਹਨਾਂ ਤਿੰਨਾਂ ਆਰਡੀਨੈਂਸ ਕਾਨੂੰਨਾ ਨੂੰ ਵਾਪਸ ਲਵੇ।
ਅੱਜ ਦੇ ਮੁਜਾਹਰੇ ਦੀ ਸਰੂਆਤ ਰੱਬ ਦੇ ਨਾਮ ਤੋਂ ਰੇਸ਼ਮ ਭਰੋਲੀ ਨੇ ਕੀਤੀ ਤੇ ਸਾਰਿਆ ਦਾ ਧੰਨਵਾਦ ਕੀਤਾ ਕਿ ਇੰਨੀ ਠੰਡ ਵਿੱਚ ਆਪਣੇ ਹਿਰਦੇ ਵਿੱਚ ਕਿਸਾਨਾਂ ਦਾ ਦਰਦ ਰੱਖਣ ਵਾਲੇ ਵੀਰ,ਭੈਣਾਂ ਬੱਚੇ ਇਹਥੇ ਪਹੁੰਚੇ ਹੋ। ਪ੍ਰੋਗਰਾਮ ਵਿੱਚ ਆਪਣੇ ਆਪਣੇ ਵਿਚਾਰ ਪੇਸ਼ ਕਰਨ ਵਾਲ਼ਿਆਂ ਵਿੱਚ ਪਰਮੋਦ ਕੁਮਾਰ ਮਿੰਟੂ ,ਨਜ਼ਮਾਂ ਨਾਜ਼ ,ਕੁਲਦੀਪ ਕੋਰ , ਪਹਿਰੇਦਾਰ ਦੇ ਪ੍ਰੈਸ ਰਿਪੋਰਟ ਗੁਰਮੇਲ ਸਿੰਘ ਮਾਨ , ਸੁਮਨਦੀਪ ਕੋਰ ਤੇ ਜਰਨੈਲ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਲਾਡੀ, ਅਮਰੀਕ ਸਿੰਘ ਮੀਕਾ, ਸਨੀ ਹਰਿਆਣਾ, ਰਾਜੀਵ ਬੇਰੀ, ਰਾਜ ਸ਼ਰਮਾ, ਹਰਸਿਮਰਨਜੋਤ ਸਿੰਘ, ਬੇਟੀ ਮਨਪ੍ਰੀਤ ਕੋਰ, ਲਹਿੰਦੇ ਪੰਜਾਬ ਤੋਂ ਸਾਡੇ ਸਤਿਕਾਰ ਯੋਗ ਵੀਰ ਐਸ਼ ਪੀ ਡੀ ਦੇ ਨੂੰਮਾਇਦੇ ਗੁਲਫਾਮ ਮਾਲਕ ਨੇ ਵੀ ਆਪਣੇ ਵਿਚਾਰ ਸਾਰਿਆ ਨਾਲ ਸਾਂਝੇ ਕੀਤੇ ਤੇ ਨਾਲ ਹੀ ਲਵਲੀ ਤੇ ਮੁੰਟੀ ਭੰਗੂ ਨੇ ਹਮੇਸਾ ਦੀ ਤਰਾਂ ਚੰਗਾ ਰੰਗ ਬਨਿਆ
ਤਕਰੀਬਨ ਦੋ ਕੁ ਵਜੇ ਦੇ ਕਰੀਬ ਬਹੁਤ ਸਾਰੀਆਂ ਗੱਡੀਆ ਦਾ ਕਾਫ਼ਲਾ ਰਾਜ ਸ਼ਰਮਾ ਤੇ ਰਾਜੀਵ ਬੇਰੀ ਦੀ ਅਗਵਾਈ ਤੇ ਪੁਲੀਸ ਵਾਲ਼ਿਆਂ ਦੀ ਨਿਗਰਾਨੀ ਵਿੱਚ ਤੁਰੇ ਤੇ ਜਾਂਦੇ ਹੋਏ ਰਸਤੇ ਵਿੱਚ ਮੈਗਾਫੂਨ ਦੀ ਸਹਿਤਾ ਨਾਲ ਜੈਕਾਰੇ ,ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ,ਜੈ ਕਿਸਾਨ ਜੈ ਜਵਾਨ ,ਕਾਲੇ ਕਾਨੂੰਨ ਵਾਪਸ ਕਰੋ ਤੇ ਮੋਦੀ ਮੁਰਦਾਬਾਦ ਤੇ ਹੋਰ ਬਹੁਤ ਤਰਾਂ ਦੇ ਨਾਰੇ ਸੁਣ ਰਹੇ ਸੀ ਆਖਰ ਤੱਕ ਇਹ ਸਿਲਸਿਲਾ ਚੱਲਦਾ ਰਿਹਾ ,ਇਸ ਵਿੱਚ ਕੁਲਵਿੰਦਰ ਸਿੰਘ ਵਿਰਦੀ ਜੋ ਸਾਰੇ ਪ੍ਰੋਗਰਾਮਾ ਦੀ ਹਮੇਸਾ ਵੀਡੀਉ ਬਨਾ ਕੇ ਯੂ ਤੇ ਪਾਉਂਦੇ ਆ , ਸੁਖਦੇਵ ਸਿੰਘ ਭਾਣੋਲੰਗਾ ਬਲਵਿੰਦਰ ਸਿੰਘ ਭਿੰਦਾ, ਮੁਖ਼ਤਿਆਰ ਸਿੰਘ ਰੰਧਾਵਾ, ਹਰਜਿੰਦਰ ਸਿੰਘ ਜੋਸਨ, ਤੇ ਹੋਰ ਬਹੁਤ ਸਾਰੇ ਵੀਰ ਭੈਣਾਂ ਬੱਚੇ ਦੇ ਅਸੀਂ ਨਾਮ ਨਹੀਂ ਲਿਖ ਹੋਏ ਉਹਨਾਂ ਤੋਂ ਸਾਡੀ ਟੀਮ ਮਾਫ਼ੀ ਚਾਹੁੰਦੀ ਹੈ ਤੇ ਸਮਾਪਤੀ ਤੇ ਪ੍ਰਬੰਧਕਾਂ ਨੇ ਸਾਰਿਆ ਦਾ ਫਿਰ ਧੰਨਵਾਦ ਕੀਤਾ ਤੇ ਫਿਰ ਮਿਲਣ ਦਾ ਵਾਧਾ ਕਰਕੇ ਸਾਰਿਆ ਨੂੰ ਫਤੇ ਵਲ਼ਾਈ।