ਮੈਂ ਕਿਸਾਨ ਬੋਲਦਾਂ…

ਰਣਬੀਰ ਕੌਰ ਬੱਲ 

(ਸਮਾਜ ਵੀਕਲੀ)

ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ।
ਅੱਜ ਚੰਦ ਕੁ ਗੱਲਾਂ ਕਰਨੀਆਂ ਥੋਡੇ ਨਾਲ਼।
ਕੀ ਗੱਲ ਪਛਾਣਿਆ ਨੀ’,
ਮੈਂ ਕਿਸਾਨ ਬੋਲਦਾਂ ਭਾਈ ਕਿਸਾਨ…।
ਆਉ ਜਰਾ ਵਿਚਾਰੀਏ ਕੀ ਕੀ ਹੈ ਮੇਰੇ ਤੇ ਥੋਡੇ ਦਰਮਿਆਨ।
ਬੇਸ਼ੱਕ ਮੇਰੀ ਇਹ ਕਿਰਤ ਹੈ ਨਾ ਕਿ ਕੋਈ ਅਹਿਸਾਨ,
ਪਰ ਇੱਕ ਪੰਛੀ ਝਾਤ ਤਾਂ ਮੰਗਦੈ ਮੇਰਾ ਲੋਕਾਈ ਨੂੰ ਯੋਗਦਾਨ।
ਸਵੇਰੇ ਉੱਠ ਕੇ ਤੁਸੀਂ ਬਹੁਤੇ ਚਾਹ ਪੀਨੇ ਓ ਨਾ ਚਾਹ।
ਉਹਦੀ ਪੱਤੀ ਤੇ ਗੰਨਿਆਂ ਰਾਹੀਂ ਚੀਨੀ ਖੇਤਾਂ ਵਿੱਚੋਂ ਹੀ ਰਹੀ ਐ ਆ।
ਜਿੱਥੇ ਕਿਸਾਨ ਹੀ ਤਾਂ ਰਹੇ ਨੇ ਉਗਾ।
ਬਾਕੀ ਇੱਕ ਧਿਆਨ ਦੁੱਧ ਵੀ ਭਾਲ਼ਦੈ।
ਭਾਈ ਦੁਧਾਰੂ ਪਸ਼ੂ ਵੀ ਤਾਂ ਬਹੁਤਾ ਕਰਕੇ ਕਿਸਾਨ ਈ ਪਾਲ਼ਦੈ।
ਹੁਣ ਗੱਲ ਕਰੀਏ ਖਾਣਿਆਂ ਦੀ।
ਕਣਕ, ਮੱਕੀ, ਚੌਲਾਂ ਦਿਆਂ ਦਾਣਿਆਂ ਦੀ।
ਸੋਚੋ ਕਿੱਥੋਂ ਆਉਂਦੇ ਨੇ।
ਨਾਲ਼ੇ ਸਬਜੀਆਂ, ਫਲ਼ ਤੇ ਦਾਲ਼ਾਂ ਕਿਹੜੇ ਕਾਰਖਾਨੇ ਬਣਾਉਂਦੇ ਨੇ।
ਖਾਣ ਵਾਲ਼ੇ ਤੇਲ, ਮਿਰਚ ਤੇ ਮਸਾਲੇ ਸਾਰੇ।
ਦਾਖਾਂ, ਕਾਜੂ, ਬਾਦਾਮ, ਅਖਰੋਟ ਤੇ ਛੁਹਾਰੇ।
ਸੋਚੋ ਭਾਈ ਇਹ ਸਭ ਕੌਣ ਤਿਆਰ ਕਰਦੈ।
ਭਾਵੇਂ ਕਹਿਰ ਦੀਆਂ ਸਰਦੀਆਂ, ਬਰਸਾਤਾਂ ਤੇ ਗਰਮੀਆਂ ਨਾਲ਼ ਲੜਦੈ।
ਹਾਂਜੀ ਆਇਆ ਦਿਮਾਗ ‘ਚ ਕੋਈ ਇਨਸਾਨ ?
ਹਾਂਜੀ ਬਿਲਕੁੱਲ,,
ਕਿਸਾਨ ਹੀ ਐ ਜੀ ਬੱਸ ਕਿਸਾਨ।
ਸੱਚ…
ਇੱਕ, ਸਿਰਫ਼ ਇੱਕ ਹੈ ਜਰੂਰੀ ਸਾਮਾਨ।
ਬੱਸ ਲੂਣ ਨਹੀਂ ਪੈਦਾ ਕਰਦਾ ਕਿਸਾਨ।
ਚੱਲੋ ਕੋਈ ਨਾ..
ਜਿਹੜੇ ‘ਕੱਲੇ ਲੂਣ ਨਾਲ਼ ਸਾਰ ਸਕਦੇ ਨੇ।
ਬਾਕੀ ਚੀਜਾਂ ਬਿਨਾਂ ਜਿੰਦਗੀ ਗੁਜ਼ਾਰ ਸਕਦੇ ਨੇ।
ਉਹ ਤਾਂ ਬੇਸ਼ੱਕ ਪਿੱਛੇ ਹਟ ਜੋ।
ਪਰ ਬਾਕੀ ??????
ਪਰ ਬਾਕੀ ਤਾਂ ਕਿਸਾਨਾ ਨਾਲ਼ ਡਟ ਜੋ।
ਪਰ ਬਾਕੀ ਤਾਂ ਕਿਸਾਨਾ ਨਾਲ਼ ਡਟ ਜੋ।
ਪਰ ਬਾਕੀ ਤਾਂ ਕਿਸਾਨਾ ਨਾਲ਼ ਡਟ ਜੋ।
                    ਰਣਬੀਰ ਕੌਰ ਬੱਲ 
                          ਯੂ.ਐੱਸ.ਏ 
                   +15108616871
Previous articleਹਮਬਰਗ ਵਿੱਚ ਭਾਰਤ ਸਰਕਾਰ ਦੁਆਰਾ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਤੇ ਕਾਰ ਰੈਲੀ ਬੜੀ ਕਾਮਯਾਬ ਰਹੀ।
Next articleਕੋਵਿਡ-19 ਵੈਕਸੀਨ ਕਾਰਨ ਕਈ ਲੋਕਾਂ ਦੀ ਹਾਲਤ ਵਿਗੜੀ, ਇਕ ਸਿਹਤ ਮੁਲਾਜ਼ਮ ਏਮਜ਼ ਦੇ ਆਈਸੀਯੂ ’ਚ