“ਹਨੇਰਾ”

ਜ਼ਿੰਦਗੀ ਦੇ ਵਿੱਚ ਜੇਕਰ ਹੋਵੇ ਦੁੱਖਾਂ – ਗ਼ਮਾਂ ਦਾ ਘੁੱਪ ਹਨੇਰਾ, ਚਾਰੇ ਪਾਸੇ ਛਾਇਆ ਹੋਵੇ, ਦੁੱਖਾਂ – ਗ਼ਮਾਂ ਦਾ ਘੇਰਾ,

ਡਰਨਾ ਨਹੀਂ, ਮਰਨਾ ਨਹੀਂ, ਦਿਲ ਆਪਣਾ ਗਮਾਂ ਨਾਲ ਭਰਨਾ ਨਹੀਂ,
ਹਰ ਕਾਲੀ ਰਾਤ ਬਾਅਦ, ਆਵੇਗੀ ਇੱਕ ਸੁਨਹਿਰੀ ਕਿਰਨ,
ਇਸੇ ਆਸ ਨਾਲ ਜਿਉਣਾ ਤੁੂੰ ,
ਦੁੱਖਾਂ – ਗ਼ਮਾਂ ਦੇ  ਤੁੁੂਫਾਨਾਂ ਤੋਂ ਡਰਨਾ ਨਹੀਂ,
ਕਾਲਚੱਕਰ ਨੇ ਸਮਾਂ ਬਦਲਨਾ ਹੀ ਬਦਲਨਾ,
ਆਤਮਹੱਤਿਆ ਕਰਕੇ ਕਦੇ ਵੀ ਤੂੰ ਮਰਨਾ ਨਹੀਂ,
ਆਉਣਗੇ ਭਿਆਨਕ ਤੂਫਾਨ,
ਹੋਣਗੀਆਂ ਕਾਲੀਆਂ ਘੁੱਪ ਹਨੇਰੀਆਂ ਰਾਤਾਂ,
ਇੰਝ ਲੱਗੇਗਾ ਇੱਕ ਵਾਰ ਤੈਨੂੰ,
ਕਿ ਨਸ਼ਿਆਂ ਤੋਂ ਬਿਨ ਹੁਣ ਮੇਰਾ ਸਰਨਾ ਨਹੀਂ,
 ਪਰ ਤੂੰ ਬਣ ਜਾਣਾ,
 ਕਾਲੀਆਂ ਘੁੱਪ ਹਨੇਰੀਆਂ ਰਾਤਾਂ ਦੀ ਬੁਲੰਦ ਆਵਾਜ਼,
 ਰੱਖਣਾ ਵਿਸ਼ਵਾਸ, ਉਸ ਖੁਦਾ ‘ਤੇ,
ਕਦੇ ਵੀ ਸਮੱਸਿਆਂ ਅਤੇ ਕਮੀਆਂ ਦਾ ਪਾਣੀ ਭਰਨਾ ਨਹੀਂ,
‘ਸਿੰਧਬਾਦ’ ਵਾਂਗ ਬਣ ਕੇ ਖੁਦਾ ਦਾ ਨੇਕ ਬੰਦਾ,
ਇਨਸਾਨੀਅਤ ਵਿਰੋਧੀ ਕੋਈ ਕਾਰਾ,
ਜ਼ਿਹਨ ਵਿੱਚ ਕਦੇ ਜਰਨਾ ਨਹੀਂ,
ਮਿਲੇਗੀ ਮੰਜ਼ਿਲ, ਹੋਵੇਗਾ ਜ਼ਰੂਰ ਇੱਕ ਨਵਾਂ ਸਵੇਰਾ,
ਪਰ ਇਨ੍ਹਾਂ ਕਾਲੀਆਂ ਘੁੱਪ ਰਾਤਾਂ ਤੋਂ ਘਬਰਾ ਕੇ,
ਕਦੇ ਵੀ ਤੂੰ ਮਰਨਾ ਨਹੀਂ,
ਵੱਡੇ – ਵੱਡੇ ਰਾਜਿਆਂ – ਮਹਾਰਾਜਿਆਂ ਨਰੇਸ਼ਾਂ ‘ਤੇ,
ਆਈਆਂ ਨੇ ਸਮੱਸਿਆਵਾਂ ,
ਇਹੋ ਸੋਚ ਕੇ ਕਦੇ ਵੀ ਤੂੰ ਡਰਨਾ ਨਹੀਂ,
ਮੰਨ ਕੇ ਉਸ ਖੁਦਾ ਦਾ ਇਲਾਹੀ ਭਾਣਾ,
ਖ਼ੁਸ਼ ਸਦਾ ਰਹਿਣਾ, ਤਿਲ – ਤਿਲ ਕਰ ਮਰਨਾ ਨਹੀਂ,
‘ਧਰਮਾਣੀ’ ਡਟੇ ਰਹੇ ਜੇ,
ਜ਼ਿੰਦਗੀ ਦੀਆਂ ਕਾਲੀਆਂ ਰਾਤਾਂ ਵਿੱਚ,
ਇਹਨਾਂ ਕਾਲੇ – ਹਨੇਰੇ ਤੂਫਾਨਾਂ ਵਿੱਚ,
ਜ਼ਰੂਰ ਹੋਵੇਗੀ ਜਿੱਤ ਇੱਕ ਦਿਨ ਸਾਡੀ
ਅਤੇ  ਹੋਵੇਗਾ ਇੱਕ ਨਵੀਂ ਸੁਨਹਿਰੀ ਸਵੇਰ ਦਾ ਆਗਾਜ਼,
ਹਰਨਾ ਨਹੀਂ, ਡਰਨਾ ਨਹੀਂ, ਮਰਨਾ ਨਹੀਂ,
ਜ਼ਿੰਦਗੀ ਦੇ ਇਸ ਮੈਦਾਨ ਵਿੱਚ,
ਸਮੱਸਿਆਵਾਂ ਤੋਂ ਘਬਰਾ ਕੇ,
ਔਕੜਾਂ – ਦੁਸ਼ਵਾਰੀਆਂ ਦਾ ਪਾਣੀ ਤੁੂੰ ਭਰਨਾ ਨਹੀਂ,
ਜ਼ਿੰਦਗੀ ਜ਼ਿੰਦਾਬਾਦ ਹੈ, ਜ਼ਿੰਦਗੀ ਜ਼ਿੰਦਾਬਾਦ ਹੋਵੇਗੀ,
ਦਿਲ ਛੋਟਾ ਤੁੂੰ ਆਪਣਾ ਕਦੇ ਕਰਨਾ ਨਹੀਂ।
ਜਿੰਦਗੀ ਜ਼ਿੰਦਾਬਾਦ.
ਜ਼ਿੰਦਗੀ ਜ਼ਿੰਦਾਬਾਦ.
ਜ਼ਿੰਦਗੀ ਜ਼ਿੰਦਾਬਾਦ.
ਮਾਸਟਰ ਸੰਜੀਵ ਧਰਮਾਣੀ.
ਸ੍ਰੀ ਅਨੰਦਪੁਰ ਸਾਹਿਬ .
+91 94785 61356. 
Previous articleਹਾਈਡ੍ਰੋਕਸੀਕਲੋਰੋਕਵੀਨ ਦੇ ਮਾੜੇ ਨਤੀਜੇ ਆਉਣ ਲੱਗੇ ਸਾਹਮਣੇ
Next articleਐਲ. ਆਰ. ਬਾਲੀ ‘ਡਾ. ਅੰਬੇਡਕਰ ਇੰਟਰਨੈਸ਼ਨਲ ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ