ਐਲ. ਆਰ. ਬਾਲੀ ‘ਡਾ. ਅੰਬੇਡਕਰ ਇੰਟਰਨੈਸ਼ਨਲ ਲਾਈਫਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ

ਫੋਟੋ ਕੈਪਸ਼ਨ: ਉੱਘੇ ਅੰਬੇਡਕਰਵਾਦੀ, ਲੇਖਕ, ਚਿੰਤਕ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਲਾਹੌਰੀ ਰਾਮ ਬਾਲੀ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਐਸੋਸੀਏਸ਼ਨ ਔਫ ਨੋਰਥ ਅਮਰੀਕਾ (ਆਨਾ) ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਡਾ ਪ੍ਰਚਾਰ ਪ੍ਰਸਾਰ ਕਰ ਰਹੀ ਹੈ. ਗਰੀਬ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੇ ਨਾਲ ਨਾਲ ਉਹ ਸਮਾਜ ਭਲਾਈ ਦੇ ਕੰਮਾਂ ‘ਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹੈ. ਭਾਰਤ ਵਿਚ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦਿਆਂ ਆਨਾ ਨੇ ਸੁੱਕਾ ਰਾਸ਼ਨ ਸਮੱਗਰੀ ਵੰਡ ਕੇ ਹਜਾਰਾਂ ਹੀ ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ.

ਅੰਬੇਡਕਰ ਐਸੋਸੀਏਸ਼ਨ ਔਫ ਨੋਰਥ ਅਮਰੀਕਾ ਨੇ 23-24 ਮਈ ਨੂੰ ਆਪਣੇ ਦੋ ਦਿਨ ਦਾ ਔਨਲਾਈਨ ਸਾਲਾਨਾ ਸਮਾਗਮ ਦਾ ਆਯੋਜਨ ਯੂ. ਐਸ. ਏ. ਤੋਂ ਕੀਤਾ ਜਿਸ ਵਿਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ. ਸਮਾਗਮ ਦਾ ਆਰੰਭ ਸਤਿਕਾਰਤ ਭੰਤੇ ਵਿਮਲਕੀਰਤੀ ਗੁਨਾਸੀਰੀ ਜੀ ਦੇ ਪ੍ਰਵਚਨਾਂ ਨਾਲ ਹੋਇਆ. ਚਲਦੇ ਸਮਾਗਮ ਵਿਚ ਆਨਾ ਤੇ ਪ੍ਰੈਜ਼ੀਡੈਂਟ ਪੰਕਜ ਮੇਸ਼ਰਾਮ ਨੇ ਉੱਘੇ ਅੰਬੇਡਕਰ ਵਾਦੀ, ਲੇਖਕ, ਚਿੰਤਕ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਲਾਹੌਰੀ ਰਾਮ ਬਾਲੀ ਨੂੰ ਡਾ.ਅੰਬੇਡਕਰ ਇੰਟਰਨੈਸ਼ਨਲ ਲਾਈਫਟਾਈਮ ਅਚੀਵਮੈਂਟ ਐਵਾਰਡ ਦੇਣ ਦੀ ਘੋਸ਼ਣਾ ਕੀਤੀ. ਇਸ ਦੇ ਨਾਲ ਹੀ ਹੋਰ ਤਿੰਨ ਐਵਾਰਡ, ਡਾ. ਆਰ ਐਸ ਪ੍ਰਵੀਨ ਆਈਪੀਐਸ ਨੂੰ ਡਾ.ਅੰਬੇਡਕਰ ਇੰਟਰਨੈਸ਼ਨਲ ਐਵਾਰਡ, ਮੈਡਮ ਮੰਜੁਲਾ ਪ੍ਰਦੀਪ ਨੂੰ ਸਾਵਿਤਰੀਬਾਈ ਫੂਲੇ ਇੰਟਰਨੈਸ਼ਨਲ ਐਵਾਰਡ ਅਤੇ ਦਲਿਤ ਦਸਤਕ ਨੂੰ ਮੂਕ ਨਾਇਕ ਏਕ੍ਸਲੇਂਸੀ ਇਨ ਜੌਰਨਲਿਜ਼ਮ ਐਵਾਰਡ  ਦੇਣ ਦੀ ਵੀ ਘੋਸ਼ਣਾ ਕੀਤੀ.

ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ. ਵਰਿੰਦਰ ਕੁਮਾਰ ਨੇ ਕਿਹਾ ਕਿ ਸ਼੍ਰੀ ਬਾਲੀ ਜੀ ਨੇ ਐਵਾਰਡ ਦੀ ਪ੍ਰਵਾਨਗੀ ਕਰਦਿਆਂ ਕਿਹਾ ਕਿ ਆਨਾ ਇੱਕ ਅਜਿਹੀ ਸੰਸਥਾ ਹੈ ਜੋ ਸਮਾਜ ਸੇਵਾ ਲਈ ਸਮਰਪਿਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਨਮਾਨ ਕਰਦੀ ਹੈ. ਉਨ੍ਹਾਂ ਨੇ ਕਿਹਾ ਕਿ ਆਨਾ ਜੋ ਵੀ ਡਿਊਟੀ ਲਗਾਏਗੀ ਉਸਨੂੰ ਤਨਦੇਹੀ ਨਾਲ ਨਿਭਾਵਾਂਗੇ. ਵਰਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਸ਼੍ਰੀ ਬਾਲੀ ਜੀ ਨੂੰ  ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨਾਲ 6 ਸਾਲ ਸੰਪਰਕ ਵਿੱਚ ਰਹਿਣ ਦਾ ਮਾਣ ਪ੍ਰਾਪਤ ਹੈ. ਉਹ 1958 ਤੋਂ ਨਿਰੋਲ ਮਿਸ਼ਨਰੀ ਅਖਬਾਰ ‘ਭੀਮ ਪਤ੍ਰਿਕਾ’ ਦੇ ਸੰਪਾਦਕ ਹਨ. ਆਲ ਇੰਡੀਆ ਸਮਤਾ ਸੈਨਿਕ ਦਲ ਦੇ ਮਾਧਿਅਮ ਤੋਂ  ਬਾਲੀ ਜੀ ਦੇ ਸੰਘਰਸ਼ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਅਣਛਪੀਆਂ ਪਾੰਡੁਲਿਪੀਆਂ  ‘ਡਾ. ਬਾਬਾਸਾਹਿਬ ਅੰਬੇਡਕਰ ਰਾਇਟਿੰਗਜ਼ ਐਂਡ ਸਪੀਚੇਸ’ ਦੇ ਰੂਪ ਵਿਚ ਛਪੀਆਂ ਹਨ. ਅੰਬੇਡਕਰ ਭਵਨ ਟਰੱਸਟ ਜਲੰਧਰ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ. ਔਨਲਾਈਨ ਸਮਾਗਮ ਨੂੰ ਸਫਲ ਬਣਾਉਣ ਵਾਸਤੇ ਆਨਾ ਦੇ ਪ੍ਰਮੁੱਖ ਕਾਰਕੁਨ ਸੰਜੇ ਭਗਤ, ਰਾਜਿੰਦਰ ਬੱਧਣ ਅਤੇ ਹੋਰ ਮੈਂਬਰਾਂ ਨੇ ਪ੍ਰਬੰਧ ਕੀਤਾ.

  • ਵਰਿੰਦਰ ਕੁਮਾਰ, ਜਨਰਲ ਸਕੱਤਰ  
  • ਫੋਨ: 9814823025  
Previous article“ਹਨੇਰਾ”
Next articleਸੋਸ਼ਲ ਮੀਡੀਆ ‘ਤੇ ਫੈਲਦੀਆਂ ਅਫਵਾਹਾਂ