ਸ.ਸ.ਸ.ਸ ਹਸਨਪੁਰ (ਲੁਧਿਆਣਾ) ਦੀ ਗੱਤਕਾ, ਕੁਸ਼ਤੀ,ਕਬੱਡੀ ਤੇ ਫੁੱਟਬਾਲ ਵਿੱਚ ਝੰਡੀ

(ਸਮਾਜ ਵੀਕਲੀ) : ਖੇਡਾਂ ਵਤਨ ਪੰਜਾਬ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਹਸਨਪੁਰ (ਲੁਧਿਆਣਾ) ਦੀ ਝੰਡੀ ਬਰਕਰਾਰ ਹੈ। ਗੱਤਕੇ ਮੁਕਾਬਲਿਆਂ ਦੇ ਸੀਨੀਅਰ ਵਰਗ ਵਿੱਚ ਪਵਨਪ੍ਰੀਤ ਸਿੰਘ, ਸਾਇੰਸ ਸਟਰੀਮ ਗਿਆਰਵੀਂ , ਪ੍ਰਭਜੋਤ ਸਿੰ ਘ, ਕਾਮਰਸ ਸਟਰੀਮ ਗਿਆਰਵੀਂ ਨੇ ਜਿਲਾ ਲੁਧਿਆਣਾ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜੂਨੀਅਰ ਵਰਗ ਵਿੱਚ ਹਰਪਾਲ ਸਿੰਘ ਜਮਾਤ ਅੱਠਵੀਂ ਨੇ ਜਿਲੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਮੁਕਾਬਲਿਆਂ ਭਾਰ ਸਤਵੰਜਾ ਕਿੱਲੋ ਵਿੱਚ ਹਰਦੀਪ ਸਿੰਘ , ਕਾਰਮਸ ਸਟਰੀਮ ਬਾਰਵੀਂ , ਭਾਰ ਪੈਂਹਠ ਕਿੱਲੋ ਵਿੱਚ ਨੂਰ ਹੁੱਦਾ , ਆਰਟਸ ਸਟਰੀਮ ਬਾਰਵੀਂ , ਭਾਰ 70 ਕਿੱਲੋ ਵਿੱਚ ਦਿਲਪ੍ਰੀਤ ਕੁਮਾਰ , ਆਰਟਸ ਸਟਰੀਮ ਬਾਰਵੀਂ ਨੇ ਜੋਨ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲੇ ਵਿੱਚ ਪਹੁੰਚ ਗਏ ਹਨ।

ਫੁੱਟਬਾਲ ਟੀਮ ਭਾਰ ਉੱਨੀਂ ਕਿਲੋ ਵਰਗ ਵਿੱਚ ਦਾਖਾ ਜੋਨ ਵਿੱਚੋਂ ਦੂਜਾ ਸਥਾਨ ਹਾਸਿਲ ਕਰਕੇ ਪੰਜ ਵਿਦਿਆਰਥੀ ਨਵਦੀਪ ਸਿੰਘ, ਮਨਿੰਦਰ ਸਿੰਘ ,ਹਰਸ਼ਦੀਪ ਸਿੰਘ, ਅਰਸ਼ਦੀਪ ਸਿੰਘ ਤੇ ਸੁਬੋਧ ਕੁਮਾਰ , ਸਾਰੇ ਕਾਮਰਸ ਸਟਰੀਮ ਜਿਲੇ ਟੀਮ ਲਈ ਸਿਲੈਕਟ ਹੋਏ। ਸਰਕਲ ਕਬੱਡੀ ਦਾਖਾ ਜੋਨ ਅੰਡਰ ਨਾਈਨਟੀਨ ਨੇ ਦੂਜਾ ਸਥਾਨ ਹਾਸਿਲ ਕਰਕੇ ਦਿਲਪ੍ਰੀਤ ਕੁਮਾਰ, ਨੂਰ ਹੁੱਦਾ , ਹਰਦੀਪ ਸਿੰਘ ਤੇ ਗੁਰਮੀਤ ਸਿੰਘ ਜਿਲੇ ਕਬੱਡੀ ਟੀਮ ਲਈ ਸਿਲੈਕਟ ਹੋਏ। ਗੱਤਕੇ ਟੀਮ ਦੇ ਕੋਚ ਸ. ਗੁਰਜੋਤ ਸਿੰਘ ਖਾਲਸਾ ਜੀ ਅਤੇ ਕਬੱਡੀ , ਫੁੱਟਬਾਲ ਤੇ ਕੁਸ਼ਤੀ ਦੀ ਤਿਆਰੀ ਪਰਮਾਤਮਾ ਸਰ ਹਸਨਪੁਰ ਨੇ ਬਾਖ਼ੂਬੀ ਕਰਵਾਈ। ਪ੍ਰਿਸੀਪਲ ਮੈਮ ਸ੍ਰੀਮਤੀ ਮਨਦੀਪ ਕੌਰ, ਬੀ.ਐਨ.ਓ ਲੁਧਿਆਣਾ ਜੀ ਨੇ ਦੱਸਿਆ ਕਿ ਗੱਤਕਾ ਸਾਡਾ ਵਿਰਸਾ ਹੈ ਜੋ ਆਪਣੀ ਸੁਰੱਖਿਆ ਤੇ ਦੂਸਰਿਆਂ ਦੀ ਸੁਰੱਖਿਆ ਲਈ ਅਤੀ ਜਰੂਰੀ ਹੈ। ਉਹਨਾਂ ਖੇਡਾਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।ਪ੍ਰਿਸੀਪਲ ਮੈਮ ਅਨੁਸਾਰ ਸਮੂਹ ਸਟਾਫ ,ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਇਹ ਜਿੱਤ ਮਿਲੀ। ਚੇਅਰਮੈਨ ਸ. ਜਗਰੂਪ ਸਿੰਘ, ਸਰਪੰਚ ਸ.ਗੁਰਚਰਨ ਸਿੰਘ ਤੇ ਹੋਰਨਾਂ ਸ਼ਖ਼ਸੀਅਤਾਂ ਵੱਲੋਂ ਸਕੂਲ ਨੂੰ ਵਧਾਈ ਦਿੱਤੀ ਗਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ’ਤੇ 115 ਫ਼ਲਦਾਰ ਤੇ ਛਾਂਦਾਰ ਪੌਦੇ ਲਗਾਏ
Next articleਮਿੱਠੜਾ ਕਾਲਜ ਵਿਚ ਖੂਨਦਾਨ ਸਬੰਧੀ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ