ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ’ਤੇ 115 ਫ਼ਲਦਾਰ ਤੇ ਛਾਂਦਾਰ ਪੌਦੇ ਲਗਾਏ

ਅੱਪਰਾ (ਸਮਾਜ ਵੀਕਲੀ) – ਸਥਾਨਕ ਮੰਡੀ ਰੋਡ ’ਤੇ ਸਥਿਤ ਡੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇਂ ਜਨਮ ਦਿਨ ’ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਫ਼ਲਦਾਰ ਤੇ ਛਾਂਦਾਰ 115 ਪੌਦੇ ਲਗਾਏ ਗਏ। ਇਸ ਮੌਕੇ ਬੋਲਦਿਆਂ ਮਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸੋਚ ਤੇ ਫਲਸਫੇ ’ਤੇ ਪਹਿਰਾ ਦੇਣ ਦੀ ਲੋੜ ਹੈ, ਜਿਸ ਕਾਰਣ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਅੱਗੇ ਕਿਹਾ ਕਿ ਸ਼ਹੀਦਾਂ ਤੇ ਗੁਰੂਆਂ ਪੀਰਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਹੱਕ ਸੱਚ ਦੀ ਟੀਮ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਅੱਪਰਾ, ਸਰਕਲ ਪ੍ਰਧਾਨ ਕੁਲਵੰਤ ਬੰਸੀਆਂ, ਪਾਲ ਬੰਸੀਆਂ, ਰਣਵੀਰ ਸਿੰਘ ਕੰਦੋਲਾ, ਪਿ੍ਰੰਸੀਪਲ ਹੰਸ ਰਾਜ, ਅਜੇ ਕੁਮਾਰ, ਮਾਸਟਰ ਵਿੱਕੀ ਮੋਂਰੋਂ ਵੀ ਹਾਜ਼ਰ ਸਨ।

Previous articleਸੇਵਾ ਮੁਕਤੀ…………
Next articleਸ.ਸ.ਸ.ਸ ਹਸਨਪੁਰ (ਲੁਧਿਆਣਾ) ਦੀ ਗੱਤਕਾ, ਕੁਸ਼ਤੀ,ਕਬੱਡੀ ਤੇ ਫੁੱਟਬਾਲ ਵਿੱਚ ਝੰਡੀ