ਹਮਬਰਗ (ਰੇਸ਼ਮ ਭਰੋਲੀ)- ਬੜੇ ਹੀ ਦੁਖੀ ਹਿਰਦੇ ਨਾਲ ਇਹ ਖਬਰ ਆਪ ਸਭ ਨਾਲ ਸਾਂਝੀ ਕਰ ਰਹੇ ਹਾ ਕਿ ਸ: ਅਮਰਜੀਤ ਸਿੰਘ ਤੇ ਸ: ਭੁਪਿੰਦਰ ਸਿੰਘ ਲਾਲੀ ਦੇ ਮਾਤਾ ਬੀਬੀ ਕਰਮਜੀਤ ਕੋਰ ਇੱਕ ਸੰਖੇਪ ਜਹੀ ਬਿਮਾਰੀ ਤੋਂ ਬਾਅਦ ਗੁਰੂ ਮਹਾਰਾਜ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਰਾਜੇ ਹਨ, ਵਾਹਿਗੁਰੂ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬ਼ੱਖਸੇ. ਜਿਥੇ ਸ: ਭੁਪਿੰਦਰ ਸਿੰਘ ਲਾਲੀ ਇੰਡੀਅਨ ਓਵਰਸੀਜ ਜਰਮਨ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਦੀ ਸੇਵਾ ਵੀ ਨਿਭਾਅ ਰਹੇ ਹਨ ਉਥੇ ਉਹ ਬਹੁਤ ਵੱਡੇ ਸਮਾਜ ਸੇਵੀ ਵੀ ਹਨ ਤੇ ਇਹ ਦੁੱਖਦਾਈ ਖ਼ਬਰ ਸੁਣਦਿਆਂ ਸਾਰ ਹੀ ਇੰਡੀਆ ਨੂੰ ਰਵਾਨਾ ਹੋ ਗਏ ਹਨ.
ਲਾਲੀ ਜੀ ਦੇ ਪਿੱਤਾ ਸ: ਜਗੀਰ ਸਿੰਘ ਪ੍ਰਵਾਰ ਸਮੇਤ ਜਲੰਧਰ ਸ਼ਹਿਰ ਵਿੱਚ ਹੀ ਰਹਿੰਦੇ ਹਨ। ਲਾਲੀ ਜੀ ਦੇ ਪਰਵਾਰ ਨਾਲ ਇਸ ਦੁੱਖ ਦੇ ਸਮੇਂ ਵਿੱਚ ਇੰਡੀਅਨ ਉਵਰਸੀਜ ਕਾਂਗਰਸ ਦੀਆਂ ਸਾਰੀਆਂ ਕਮੇਟੀਆਂ ਤੇ ਸਾਰਾ ਇੰਡੀਅਨ ਭਾਈਚਾਰਾ ਨਾਲ ਹੈ। ਵਿਸ਼ੇਸ਼ ਤੋਰ ਤੇ ਇੰਡੀਅਨ ਉਵਰਸੀਜ ਕਾਂਗਰਸ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ, ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ਸਵਿਜਰਲੈਡ, ਗੁਰਭਗਬੰਤ ਸਿੰਘ ਸੰਧਾਵਾਲ਼ੀਆ, ਹਰਵਿੰਦਰ ਸਿੰਘ ਔਲ਼ਖ , ਰਾਜ ਸ਼ਰਮਾ , ਰਾਜੀਵ ਬੇਰੀ, ਸੁਖਜਿੰਦਰ ਸਿੰਘ ਗਰੇਵਾਲ, ਤਜਿੰਦਰ ਸਿੰਘ ਧਾਲੀਵਾਲ , ਰਣਜੀਤ ਸਿੰਘ ਰਾਣਾ ਮੱਲ , ਵਰਿੰਦਰ ਸਿੰਘ ਥਿਆੜਾ, ਮਲਕੀਤ ਸਿੰਘ ਲੰਬੜ, ਰਜਿੰਦਰ ਸਿੰਘ ਰੂਬੀ, ਮਨਵੀਰ ਸਿੰਘ ਮੰਨਾਂ, ਬਲਵਿੰਦਰ ਸਿੰਘ ਗੁਰਦਾਸ ਪੁਰੀ , ਜੁਝਾਰ ਸਿੰਘ ਤੇ ਹੋਰ ਬਹੁਤ ਸਾਰੇ ਪਰਵਾਰ ਆਪ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਹਨ ਤੇ ਵਾਹਿਗੁਰੂ ਦੇ ਚਰਨਾ ਵਿੱਚ ਅਰਦਾਸ ਵੀ ਕਰਦੇ ਹਾ ਕਿ ਵਾਹਿਗੁਰੂ ਬੀਬੀ ਕਰਮਜੀਤ ਕੋਰ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪਰਵਾਰ ਨੂੰ ਭਾਣਾ ਮੰਨਣਾ ਬੱਲ ਬੱਖਸੇ ਤੇ ਮਾਤਾ ਜੀ ਦਾ ਸੰਸਕਾਰ 9 ਅਪੈਰਲ ਦਿਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ।