(ਸਮਾਜ ਵੀਕਲੀ)
ਸੱਚ ਦੱਸੀਂ ਯਾਰ ਅਾੳੁਂਦੀ ਯਾਦ ਵੀ ਕਿ ਨਹੀ
ਰਾਤ ਪਾੳੁਂਦੀ ਚੁੱਪ ਕਾਲੀ ਬਾਤ ਵੀ ਕਿ ਨਹੀਂ
ਸੱਚ ਦੱਸੀਂ ਯਾਰ………….
ੲਿਸ਼ਕ ਰੂਹ ਦਾ ਨਾਲ਼ ਰੂਹ ਦੇ ..ਹੋ ਗਿਅਾ..ਕੀ ਕਰਾਂ
ਮਾਸ ਦਿਲ ਦਾ ਸੀਖ਼ ‘ਚ ਪਰੋ ..ਅੱਗ ਬਿ੍ਰਹਾ ..ਦੀ ਧਰਾਂ
ਗੀਤ ਮੇਰੇ ਅਾੳੁਣ ਚੇਤੇ, ਚੁੱਪ ਗਾੳੁਂਦੀ ਵੀ ਕਿ ਨਹੀਂ
ਸੱਚ ਦੱਸੀਂ ਯਾਰ………
ੲਿਕ ਤੇਰੇ ਹੀ ਹਾਂ ਖ਼ਿਅਾਲ਼ਾਂ ਵਿਚ ਮਸਤ ਹੋ ਘੁੰਮਦੇ
ਫੁੱਲ਼ ਟਹਿਕੇ ਸੋਹਣੇ ਤੇਰੇ ਮੁੱਖੜੇ ਜਿਹੇ ਹਾਂ ਚੁੰਮਦੇ
ਤਿੱਤਲ਼ੀ ਦੇ ਵਾਂਗ ਦੱਸੀਂ ਤੂੰ ਗਲੇ ਲਾੳੁਦੀਂ ੲੇ ਕਿ ਨਹੀਂ
ਸੱਚ ਦੱਸੀਂ. ਯਾਰ………
ਟਿੱਬਿਅਾਂ ਦੇ ਰੇਤ ਕੱਕੇ , ਹਾਂ ਅਸੀਂ ਤਪਦੇ ਸੁਨਹਿਰੀ
ਪੈਰ ਸੜ ਜਾਣੇ ਮਲੂਕ ਤੇਰੇ , ਪੱਬ ਹਥੇਲ਼ੀ ਤੇ.. ਧਰੀਂ
ਮਹਿਕ ਮਹੁੱਬਤਾਂ ਦੀ ਸਾਹ ਮਹਿਕਾੳੁਂਦੀ ੲੇ ਕਿ ਨਹੀਂ
ਸੱਚ ਦੱਸੀਂ ..ਯਾਰ…..
ਚੰਨ ਬੱਦਲ ਚੋਂ ਦਿਖਾ ਕੇ ਮੁੱਖ ਛੁਪਾੳੁਦਾ ਵੀ ਹੋਣੈ
ਝਾਤ ਚੋਰੀ ਜਿਹੇ ਪਾ “ਬਾਲੀ” ਬੁਲਾੳੁਂਦਾ ਵੀ ਹੋਣੈ
“ਰੇਤਗੜ੍ਹ” ਚਾਨਣੀ ਸਤਾੳੁਂਦੀ ਹੋਣੀ ਹੈ ਕਿ ਨਹੀ
ਸੱਚ ਦੱਸੀਂ ਯਾਰ ਅਾੳੁਂਦੀ….
ਬਲਜਿੰਦਰ ਸਿੰਘ “ਬਾਲੀ ਰੇਤਹੜ੍ਹ”
70876-29168