ਸੰਤ ਸੁਰਿੰਦਰ ਦਾਸ ਕਠਾਰ ਵਾਲਿਆਂ ਨੇ ਕੀਤਾ ਧਾਰਮਿਕ ਪੋਸਟਰ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਅਦਬੀ ਮਹਿਕ ਪ੍ਰੋਡਕਸ਼ਨ ਦੀ ਪੇਸ਼ਕਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਏ ਟਰੈਕ ‘ਗੁਰੂ ਜੀ ਤੁਹਾਡੇ ਮੰਦਿਰਾਂ ਤੇ’ ਦਾ ਪੋਸਟਰ ਸੰਤ ਸੁਰਿੰਦਰ ਦਾਸ ਕਠਾਰ ਅਤੇ ਸੰਤ ਹਰਚਰਨ ਦਾਸ ਸ਼ਾਮਚੁਰਾਸੀ ਵਾਲਿਆਂ ਨੇ ਸਾਂਝੇ ਤੌਰ ਤੇ ਗੀਤਕਾਰ ਸਤਪਾਲ ਸਾਹਲੋਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਇਸ ਟਰੈਕ ਦੇ ਗਾਇਕ ਕੌਰ ਦਵਿੰਦਰ ਹਨ ਅਤੇ ਇਸ ਦੇ ਪ੍ਰੋਡਿਊਸਰ ਕਮਲਾ ਸੱਲ੍ਹਣ ਅਤੇ ਵੀਡੀਓ ਡਾਇਰੈਕਟਰ ਪੀ ਕੇ ਕਲੇਰ ਹਨ। ਸੰਗੀਤ ਇੰਦ ਜੱਸੀ ਦਾ ਹੈ। ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਗੀਤ 2 ਫਰਵਰੀ ਨੂੰ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਉਂਕਾਰ ਸਿੰਘ ਗੜ੍ਹਪਧਾਣਾ, ਡੀ ਸੀ ਭਾਟੀਆ, ਸ਼ਤੀਸ਼ ਕੁਮਾਰ ਸ਼ਾਮਚੁਰਾਸੀ, ਜਸਵਿੰਦਰ ਸਿੰਘ, ਸਾਲਗ ਰਾਮ ਪਟਵਾਰੀ, ਆਰ ਐਲ ਸੋਂਧੀ, ਸੰਤ ਪ੍ਰਦੀਪ ਦਾਸ, ਦਿਲਬਾਗ ਰਾਏ, ਸੰਤੋਖ ਸਿਕੰਦਰ, ਮਨੋਹਰ ਲਾਲ ਬੈਂਸ, ਮਹਿੰਦਰ ਕੁਮਾਰ ਕਾਨੂੰਗੋ, ਰਜੇਸ਼ ਕੁਮਾਰ ਲੀਹਲ, ਸਤਪਾਲ ਸਿੰਘ, ਗੁਰਪ੍ਰੀਤ ਗੜ੍ਹਪਧਾਣਾ ਹਾਜ਼ਰ ਸਨ।

Previous articleਮਾਸਟਰ ਸਲੀਮ ਦੇ ਟਰੈਕ ‘ਗੁਰੂ ਰਵਿਦਾਸ ਜੀ’ ਮਹਾਪੁਰਸ਼ਾਂ ਕੀਤਾ ਰਿਲੀਜ਼
Next articleਅਰਜ਼ਪ੍ਰੀਤ ਵੱਲੋਂ ਸੰਪਾਦਤ ਕੀਤੇ ਸਾਂਝੇ ਕਾਵਿ-ਸੰਗ੍ਰਹਿ ‘ਅਜੋਕਾ-ਕਾਵਿ’ ਦਾ ਆਲੋਚਨਾਤਮਕ ਰੀਵਿਊ