ਸੰਤ ਸੀਚੇਵਾਲ ਨੇ ਲਗਵਾਇਆ ਪਹਿਲਾ ਕੋਵਿਡ ਵੈਕਸੀਨ ਦਾ ਟੀਕਾ

ਲੋਕਾਂ ਨੂੰ ਬੇਝਿਜਕ ਹੋ ਟੀਕਾ ਲਗਵਾਉਣ ਲਈ ਕੀਤੀ ਅਪੀਲ

ਸੀਚੇਵਾਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐਸ ਐਮ ਉ ਅਮਨਦੀਪ ਸਿੰਘ ਦੁੱਗਲ ਦੀ ਦੇਖ ਰੇਖ ਹੇਠ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ।ਇਸ ਮੌਕੇ ਸੰਤ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਬੜੇ ਲੰਮੇ ਇੰਤਜਾਰ ਤੋਂ ਬਾਅਦ ਕੋਵਿਡ ਦੀ ਵੈਕਸੀਨ ਉਪਲੱਬਧ ਹੋਈ ਹੈ, ਬਿਨ੍ਹਾਂ ਝਿਜਕ ਦੇ ਸਾਰਿਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਟੀਕਾ ਲਗਵਾਉਣ ਤੋਂ ਬਾਅਦ ਬਿਲਕੁਲ ਤੰਦਰੁਸਤ ਹਾਂ।ਉਨ੍ਹਾਂ ਕਿਹਾ ਕਿ 60 ਸਾਲ ਤੋਂ ਉਪਰ ਸਰਕਾਰ ਸਭ ਨੂੰ ਫਰੀ ਟੀਕਾ ਲਗਵਾ ਰਹੀ ਹੈ ਤੇ 45 ਸਾਲ ਤੋਂ ਉਪਰ ਜੇਕਰ ਕਿਸੇ ਨੂੰ ਕੋਈ ਵੀ ਬਿਮਾਰੀ ਹੈ ਤਾਂ ਉਸ ਨੂੰ ਵੀ ਫਰੀ ਟੀਕਾ ਲਗਾਇਆ ਜਾ ਰਿਹਾ ਹੈ।

ਸੰਤ ਸੀਚੇਵਾਲ ਜੀ ਨੇ ਕਿਹਾ ਕਿ 18 ਸਾਲ ਤੋਂ 45 ਸਾਲ ਤੱਕ ਜੋ ਵੀ ਸੀਚੇਵਾਲ ਸੰਸਥਾ ਲਈ ਸੇਵਾ  ਕਰ ਰਿਹਾ ਹੈ ਉਨ੍ਹਾਂ ਨੂੰ ਟੀਕੇ ਦਾ ਪ੍ਰਬੰਧ ਇੱਕ ਉਂਕਾਰ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾਵੇਗਾ।

ਐਸ ਐਮ ਉ ਅਮਨਦੀਪ ਸਿੰਘ ਦੁੱਗਲ ਨੇ ਕਿਹਾ ਕਿ ਸਾਡੇ ਜਿਲੇ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮਹਾਨ ਸਖਸੀਅਤ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਟੀਕਾ ਲਗਵਾ ਲੋਕਾਂ ਲਈ ਇੱਕ ਉਦਾਹਰਣ ਪੇਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰਾਂ ਦਾ ਮਨ ਵਿੱਚੋਂ ਖੌਫ ਕੱਢ ਕੇ ਕੋਵਿਡ ਵੈਕਸੀਨ ਦੀਆਂ ਦੋ ਡੋਜਾਂ ਜਰੂਰ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੇ ਟੀਕੇ ਤੋਂ 4 ਜਾਂ 6 ਹਫਤੇ ਬਾਅਦ ਦੂਜਾ ਟੀਕਾ ਲਗਾਇਆ ਜਾਵੇਗਾ।ਇਸ ਮੌਕੇ ਨਿਰਮਲ ਕੁਟੀਆ ਦੇ ਸੇਵਾਦਾਰ ਸੁਰਜੀਤ ਸਿੰਘ ਸ਼ੰਟੀ ਨੇ ਵੀ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ।

Previous articleਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵਲੋਂ ਡਾਕਟਰ ਨਿਰਮਲ ਜੌੜਾ ਦੀ ਕਿਤਾਬ ‘ ਮੈਂ ਬਿਲਾਸਪੁਰੋਂ ਬੋਲਦਾਂ ‘ ਲੋਕ ਅਰਪਣ |
Next articleRussia, US hold space security consultations