ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵਲੋਂ ਡਾਕਟਰ ਨਿਰਮਲ ਜੌੜਾ ਦੀ ਕਿਤਾਬ ‘ ਮੈਂ ਬਿਲਾਸਪੁਰੋਂ ਬੋਲਦਾਂ ‘ ਲੋਕ ਅਰਪਣ |

ਨਿਊਜ਼ੀਲੈਂਡ  ਆਕਲੈਂਡ  ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬੀ ਮਾਂ ਬੋਲੀ ਲਈ ਸਦਾ ਯਤਨਸ਼ੀਲ ਸੰਸਾਰ ਪ੍ਰਸਿੱਧ ਸਟੇਜ ਐਂਕਰ , ਨਾਟਕਕਾਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਡਾਇਰੈਕਟਰ ਯੂਥ ਵੈਲਫੇਅਰ ਡਾਕਟਰ ਨਿਰਮਲ ਜੌੜਾ ਦੀ ਵਾਰਤਕ ਦੀ ਕਿਤਾਬ ‘ ਮੈਂ ਬਿਲਾਸਪੁਰੋਂ ਬੋਲਦਾਂ ‘ ਦਾ ਲੋਕ ਅਰਪਣ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਵਲੋਂ ਬੀਤੇ ਦਿਨ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਵਿਖੇ ਕੀਤੇ ਇੱਕ ਸੰਖੇਪ ਸਮਾਗਮ ਦੌਰਾਨ ਕੀਤਾ |

ਇਸ ਮੌਕੇ ਡਾਕਟਰ ਨਿਰਮਲ ਜੌੜਾ ਦੇ ਪੇਂਡੂ ਪੱਤਰਕਾਰ ਲੇਖਕ ਤਰਨਦੀਪ ਬਿਲਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਮਾਲਵੇ ਦੀ ਭਾਸ਼ਾ ਦੀ ਖੁਸ਼ਬੂ ਨੂੰ ਮਾਨਣਾ ਹੈ | ਇੱਕ ਪਿੰਡ ਤੋਂ ਸ਼ਹਿਰ ਪਰਵਾਸ ਕੀਤੇ ਨੌਜਵਾਨ ਦੇ ਅਨੁਭਵ ਅਤੇ ਉਸਦੀ ਪਿੰਡ ਨਾਲ ਸਾਂਝ ਨੂੰ ਦੇਖਣਾ ਹੈ ਤਾਂ ਇਸ ਕਿਤਾਬ ਵਿਚੋਂ ਤੁਸੀਂ ਅਹਿਸਾਸ ਲੱਭ ਸਕਦੇ ਹੋ | ਐਨਾ ਹੀ ਨਹੀਂ ਉਕਤ ਕਿਤਾਬ ਮੇਹਨਤ , ਭਾਵਨਾ ,ਕਿਰਤ ਦੇ ਸੰਕਲਪ ਦੀ ਬਾਤ ਪਾਉਂਦੀ ਹੈ | ਇਸ ਮੌਕੇ ਐਨ ਜ਼ੈੱਡ ਪੰਜਾਬੀ ਨਿਊਜ਼ ਦੇ ਸੰਪਾਦਕ ਅਵਤਾਰ ਟਹਿਣਾ ਨੇ ਬੋਲਦਿਆਂ ਕਿਹਾ ਕਿ ਕਈ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ ,ਜਿਹਨਾਂ ਦੀ ਖੁਸ਼ਬੂ ਬੰਦੇ ਨੂੰ ਤਾਜ਼ਾ ਦਮ ਕਰਕੇ ਤੋਰ ਦਿੰਦੀ ਹੈ |

ਰੇਡੀਓ ਸਪਾਈਸ ਦੇ ਡਾਇਰੈਕਟਰ ਨਵਤੇਜ ਰੰਧਾਵਾ ਨੇ ਕਿਹਾ ਕਿ ਡਾਕਟਰ ਨਿਰਮਲ ਜੌੜਾ ਵਰਗੇ ਇਨਸਾਨ ਦੀ ਲਿਖਤ ਇੱਕ ਪੁਲ ਵਰਗੀ ਹੈ ਜੋ ਸ਼ਬਦਾਂ ਵੱਲ ਤੁਰਨ ਦੇ ਰਾਹ ਤੋਰਦੀ ਹੈ | ਡੇਲੀ ਖ਼ਬਰੀ ਦੇ ਸ਼ਰਨ ਸਿੰਘ ਅਨੁਸਾਰ ਉਹ ਖੁਦ ਸਟੇਜ ਐਂਕਰਿੰਗ ਵਿਚ ਡਾਕਟਰ ਨਿਰਮਲ ਜੌੜਾ ਤੋਂ ਪ੍ਰਭਾਵਿਤ ਹਨ ,ਇਸੇ ਤਰਾਂ ਉਮੀਦ ਕਰਦੇ ਹਨ ਕਿ ਉਹਨਾਂ ਦੀ ਲਿਖਤ ਵੀ ਨਾਲ ਲੈਕੇ ਤੁਰੇਗੀ | ਜਸਪ੍ਰੀਤ ਰਾਜਪੁਰਾ ਅਨੁਸਾਰ ਪੰਜਾਬੀ ਟ੍ਰਿਬਿਊਨ ਵਿਚ ਛਪੇ ਡਾਕਟਰ ਜੌੜਾ ਦੇ ਮਿਡਲ ਲੇਖ ਸਦਾ ਹੀ ਚਾਹ ਨਾਲ ਬਿਸਕੁਟਾਂ ਦਾ ਕੰਮ ਕਰਦੇ ਹਨ | ਇਹੋ ਜੀ ਮਹਿਕ ਹੀ ਉਹ ਹੁਣ ਵੀ ਮਹਿਸੂਸ ਕਰ ਰਹੇ ਹਨ |

ਉੱਤਮ ਚੰਦ ਸ਼ਰਮਾਂ ਅਨੁਸਾਰ ਉਹਨਾਂ ਲਈ ਉਕਤ ਕਿਤਾਬ ਇਸ ਕਰਕੇ ਵੀ ਅਹਿਮ ਹੈ ਕਿਓਂਕਿ ਉਹ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਯੂਥ ਵੈਲਫੇਅਰ ਵਿਭਾਗ ਦੇ ਸਰਗਰਮ ਕਾਰਕੁਨ ਰਹੇ ਹਨ | ਇਸਤੋਂ ਇਲਾਵਾ ਬਲਜਿੰਦਰ ਰੰਧਾਵਾ ਨੇ ਵੀ ਕਿਤਾਬ ਦੀ ਸਿਫਤ ਕੀਤੀ |

ਇਸ ਮੌਕੇ ਤਰਨਦੀਪ ਬਿਲਾਸਪੁਰ ਨੇ ਦੱਸਿਆ ਕਿ ਉਕਤ ਕਿਤਾਬ ਨੂੰ ਪੜਨ ਦੇ ਚਾਹਵਾਨ ਪੰਜਾਬ ਵਿਰਾਸਤ ਭਵਨ ਅਤੇ ਲਾਇਬਰੇਰੀ ਨਾਲ ਸੰਪਰਕ ਕਰ ਸਕਦੇ ਹਨ |

Previous articlePutin receives Covid-19 vaccination
Next articleਸੰਤ ਸੀਚੇਵਾਲ ਨੇ ਲਗਵਾਇਆ ਪਹਿਲਾ ਕੋਵਿਡ ਵੈਕਸੀਨ ਦਾ ਟੀਕਾ