ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਕਪੂਰਥਲਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਕਪੂਰਥਲਾ ਦੇ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਬਲੇਰ ਖਾਨਪੁਰ ਦੇ ਮੁੱਖ ਸੇਵਾਦਾਰ ਸੰਤ ਦਇਆ ਸਿੰਘ ਜੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਹੈ।

ਸ਼੍ਰੋਮਣੀ ਵੈਦ, ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੁਧਾਰਕ ਸੰਤ ਬਾਬਾ ਦਇਆ ਸਿੰਘ ਜੀ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਬੀਤੇ ਦਿਨ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਹਾਲਤ ਗੰਭੀਰ ਹੋਣ ਕਾਰਨ ਵੈਂਟੀਲੇਟਰ ‘ਤੇ ਰੱਖੇ ਜਾਣ ਦੀ ਸੂਚਨਾ ਹੈ। ਉਹ ਪਿਛਲੇ ਕਰੀਬ ਇਕ ਹਫਤੇ ਤੋਂ ਇਕਾਂਤਵਾਸ ‘ਚ ਰਹਿ ਰਹੇ ਸਨ ।
ਸੰਤ ਦਇਆ ਸਿੰਘ ਜੀ ਦੀ ਜਲਦੀ ਤੰਦਰੁਸਤੀ ਲਈ ਇਲਾਕੇ ਭਰ ਚੋਂ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਬਾਬਾ ਜੀ ਦੇ ਸੇਵਾਦਾਰਾਂ ਦੱਸਿਆ ਕਿ ਸੰਤ ਜੀ ਪਿਛਲੇ ਇਕ ਹਫਤੇ ਤੋਂ ਹੀ ਇਕਾਂਤਵਾਸ ‘ਚ ਸਨ। ਇਲਾਕੇ ਭਰ ਦੀਆਂ ਸੰਗਤਾਂ ਅਰਦਾਸ ਕਰ ਰਹੀਆਂ ਹਨ ਕਿ ਗੁਰੂ ਕਿਰਪਾ ਕਰੇ ਪੰਥ ਦੀ ਇਸ ਮਹਾਨ ਸ਼ਖਸੀਅਤ ਨੂੰ ਤੰਦਰੁਸਤੀ ਬਖਸ਼ੇ। ਸੰਤ ਦਇਆ ਸਿੰਘ ਜੀ ਦੋਆਬੇ ਦੇ ਨਾਮਵਰ ਵੈਦ ਵੀ ਹਨ ਜੋ ਸੰਗਤਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਕਈ ਰੋਗਾਂ ਦਾ ਇਲਾਜ ਵੀ ਕਰਦੇ ਹਨ।
Previous articleSchweppes “sincerely” regrets & removes Lord Ganesha cocktail after Hindu protest 
Next articleਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਸਮਾਗਮ ਸੰਬੰਧੀ ਵਿਚਾਰਾਂ