ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਸਰਕਾਰ ਜ਼ਲਦ ਪੂਰਾ ਕਰੇ-ਅਧਿਆਪਕ ਆਗੂ
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਡੈਮੋਕ੍ਰੇਟਿਕਕ ਟੀਚਰਜ਼ ਫਰੰਟ ਇਕਾਈ ਸੁਲਤਾਨਪੁਰ ਲੋਧੀ ਦੀ ਹੰਗਾਮੀ ਮੀਟਿੰਗ ਸਥਾਨਕ ਆਤਮਾ ਸਿੰਘ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਅਤੇ ਜਨਰਲ ਸਕੱਤਰ ਤਜਿੰਦਰ ਸਿੰਘ ਅਲਾਉਦੀਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਆਉਣ ਵਾਲੇ ਸਮੇਂ ਵਿੱਚ ਮੰਗਾਂ ਨੂੰ ਲੈ ਕੇ ਲੜੇ ਜਾਣ ਵਾਲੇ ਸੰਘਰਸ਼ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਸੁਧਾਰ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਜਿਸ ਤਰ੍ਹਾਂ ਸਕੂਲਾਂ ਵਿੱਚ ਅਸਾਮੀਆਂ ਖਾਲੀ ਹਨ ਅਤੇ ਜੋ ਥੋੜੇ ਬਹੁਤ ਅਧਿਆਪਕ ਮੌਜੂਦ ਹਨ ਉਹਨਾਂ ਨੂੰ ਵੀ ਚੋਣਾਂ ਦੇ ਕੰਮ ਵਿੱਚ ਝੋਕ ਦਿੱਤਾ ਗਿਆ ਹੈ ,ਇਸ ਨਾਲ ਸਿੱਖਿਆ ਸੁਧਾਰ ਦੀ ਥਾਂ ਵਿਗਾੜ ਪੈਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚਾਅ ਸਮਝਦਾਰ ਨਾਗਰਿਕ ਪੈਦਾ ਕੀਤੇ ਬਗੈਰ ਚੋਣਾਂ ਦਾ ਕੋਈ ਮਹੱਤਵ ਨਹੀਂ ਹੈ। ਉਨ੍ਹਾਂ ਨੇ ਕਿਹਾ ਪ੍ਰਸ਼ਾਸਨ ਬੀ ਐਲ ਓ ਡਿਊਟੀ ਲਗਾਉਣ ਵਿੱਚ ਵੀ ਭੇਦਭਾਵ ਕਰ ਰਿਹਾ ਹੈ ਅਤੇ ਲੱਗਭਗ ਸਾਰੇ ਬੀ ਐਲ ਓ ਸਿੱਖਿਆ ਵਿਭਾਗ ਵਿਚੋਂ ਲਗਾਏ ਜਾ ਰਹੇ ਹਨ ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਓ ਡੀ ਐੱਲ ਅਤੇ 180 ਈ.ਟੀ.ਟੀ ਅਧਿਆਪਕਾਂ ਦੇ ਹੱਕ ਵਿੱਚ ਹੋਣ ਵਾਲੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਦੀ ਰੈਲੀ ਵਿੱਚ ਡੀ.ਟੀ.ਐਫ ਵੱਧ ਚੜ੍ਹ ਕੇ ਹਿੱਸਾ ਲਵੇਗੀ। ਇਸ ਮੌਕੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਮੁਕੰਮਲ ਲਾਗੂ ਕੀਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸਾਰੇ ਵਰਗਾਂ ਦੀਆਂ ਤਰੱਕੀਆਂ ਅਤੇ ਡੀ.ਏ ਦੇ ਬਕਾਏ ਤਰੁੰਤ ਦਿੱਤੇ ਜਾਣ। ਇਸ ਮੌਕੇ ਸੇਵਾਮੁਕਤ ਆਗੂ ਰਾਕੇਸ਼ ਕੁਮਾਰ ,ਬਲਬੀਰ ਸਿੰਘ ਫ਼ਜ਼ਲਾਬਾਦ,ਬਲਵਿੰਦਰ ਸਿੰਘ ,ਮਨਦੀਪ ਕੌਰ , ਵੀਨੂੰ ਸੇਖੜੀ, ਸਾਰੇ ਸੀ ਐੱਚ ਟੀ,ਜ਼ਿਲ੍ਹਾ ਜਥੇਬੰਦਕ ਸਕੱਤਰ ਐਸ ਪੀ ਸਿੰਘ,ਕਰਮਜੀਤ ਸਿੰਘ, ਸੀਨੀਅਰ ਆਗੂ ਜਸਵਿੰਦਰ ਟਿੱਬਾ, ਹਰਵਿੰਦਰ ਵਿਰਦੀ,ਪਰਮਿੰਦਰ ਕੌਰ,ਅਰਸ਼ਦੀਪ ਕੌਰ,ਗੌਰਵ ਗਿੱਲ,ਧਰਮਵੀਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly