ਮਿੱਠੀ ਮਿੱਠੀ ਯਾਦ ਤੇਰੀ

(ਸਮਾਜ ਵੀਕਲੀ)

ਕਿੱਥੇ ਜਾਕੇ ਬਹਿ ਗਿਆ ਏ, ਅੱਖੀਆਂ ਤੋਂ ਦੂਰ ਵੇ ।
ਤੇਰੀਆਂ ਯਾਦਾਂ ‘ਚ ਦਿਲ, ਹੁੰਦਾ ਜਾਂਦਾ ਚੂਰ ਵੇ ।
ਡੇਕ ਥੱਲੇ ਬੈਠੀ ਮੈ ਤਾਂ, ਕੱਢਾਂ ਫੁਲਕਾਰੀ ਵੇ ।
ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।

ਘਰ ਦੀਆਂ ਕੰਧਾਂ ਮੈਨੂੰ, ਵੱਢ ਵੱਢ ਖਾਂਦੀਆਂ ਵੇ ।
ਸੁਬਹਾ ਦੀ ਬੈਠੀ ਨੂੰ ਜਦ, ਸ਼ਾਮਾਂ ਪੈ ਜਾਦੀਆਂ ਵੇ ।
ਕਿਹਨੂੰ ਦੁੱਖ ਦੱਸਾਂ ਵੇ ਮੈ, ਕ੍ਰਮਾਂ ਦੀ ਮਾਰੀ ਵੇ ।
ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।

ਕੇਸੀ ਨਹਾਕੇ ਕੋਠੇ ਤੇ, ਸਕਾਵਾਂ ਵਾਲ ਖੁੱਲ੍ਹੇ ਵੇ ।
ਲੰਘਦੇ ਜਿਸਮ ਚੁੰਮ , ਹਵਾ ਦੇ ਨੇ ਬੁੱਲੇ ਵੇ ।
ਆਉਣ ਦੀ ਮੈ ਥੱਲੇ ਜਦ, ਕਰਦੀ ਤਿਆਰੀ ਵੇ ।
ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।

ਛਾਈ ਜਾਣ ਬੱਦਲ ਤੇ, ਹਵਾ ਦਾ ਹੈ ਪਾਲਾ ਵੇ ।
ਅੰਬਰਾਂ ‘ਚ ਟਹਿਕਦਾ ਏ, ਟਾਵਾਂ ਟਾਵਾਂ ਤਾਰਾ ਵੇ ।
ਨਿੰਮੀਂ ਨਿੰਮੀਂ ਚੰਨ ਨੇ ਵੀ, ਰੋਸ਼ਨੀ ਖਿਲਾਰੀ ਵੇ ।
ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।

ਕਾਹਤੋਂ ਮੇਰਾ ਦਿਲ ਤੜ-ਫਾਵੇਂ ਜਾਣ ਜਾਣ ਕੇ ।
ਛੇਤੀ ਛੇਤੀ ਆਜਾ ਮੈਨੂੰ, ਗਲ ਲਾ ਲੈ ਆਣ ਕੇ ।
ਰਾਜ ਦਵਿੰਦਰ ” ਨੂੰ , ਤਰਸੇ ਵਿਚਾਰੀ ਵੇ ।
ਮਿੱਠੀ ਮਿੱਠੀ ਯਾਦ ਤੇਰੀ, ਲੱਗਦੀ ਪਿਆਰੀ ਵੇ ।

ਰਾਜ ਦਵਿੰਦਰ ਬਿਆਸ 
ਮੋ: 81461-27393

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्‍टरी, में सफाई को समर्पित स्‍वच्‍छता पखवाड़ा प्रारम्‍भ
Next articleਸੰਘਰਸ਼ ਨੂੰ ਤੇਜ਼ ਕਰਨ ਲਈ ਡੀ.ਟੀ.ਐਫ ਦੀ ਹੰਗਾਮੀ ਮੀਟਿੰਗ ਹੋਈ