ਸੰਗਰੂਰ ’ਚ 22 ਤੇ ਤਰਨ ਤਾਰਨ ਵਿੱਚ 47 ਨਵੇਂ ਮਰੀਜ਼

ਸੰਗਰੂਰ (ਸਮਾਜਵੀਕਲੀ) – ਜ਼ਿਲ੍ਹਾ ਸੰਗਰੂਰ ’ਚ ਅੱਜ 22 ਹੋਰ ਸ਼ੱਕੀ ਮਰੀਜ਼ਾਂ ਦੀ ਕਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ 21 ਤਖ਼ਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਨ੍ਹਾਂ ’ਚੋਂ 19 ਸ਼ਰਧਾਲੂ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ, ਦੋ ਹਰਿਆਣਾ ਅਤੇ ਇੱਕ ਸ਼ਹਿਰ ਦੀ ਅਨਾਜ ਮੰਡੀ ਨਾਲ ਸਬੰਧਤ ਹੈ।

ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ 84 ਹੋ ਗਈ ਹੈ ਜਿਨ੍ਹਾਂ ’ਚੋ ਛੇ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਹਨ੍ਹਾਂ ਵਿਚੋਂ ਤਿੰਨ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂ ਕਿ 81 ਐਕਟਿਵ ਕੇਸ ਹਨ।

ਤਰਨ ਤਾਰਨ: ਇਸ ਸਰਹੱਦੀ ਜ਼ਿਲ੍ਹੇ ਅੰਦਰ ਅੱਜ ਕੋਵਿਡ-19 ਦੇ 47 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਜ਼ਿਲ੍ਹੇ ਅੰਦਰ ਇਸ ਮਹਾਮਾਰੀ ਦੇ ਪੀੜਤਾਂ ਦੀ ਗਿਣਤੀ ਵੱਧ ਕੇ 87 ਤੱਕ ਪੁੱਜ ਗਈ ਹੈ| ਇਹ ਜ਼ਿਲ੍ਹਾ ਹੁਣ ਸੰਤਰੀ ਜ਼ੋਨ ਵਿੱਚ ਆ ਗਿਆ ਹੈ।

Previous articleਕਰਫ਼ਿਊ ਦੌਰਾਨ ਖੰਨਾ ਰੈੱਡ ਜ਼ੋਨ ‘ਚ ਵੀ ਹੋਲਸੇਲ ਕਰਿਆਨਾ ਮਾਰਕੀਟ ‘ਚ ਸ਼ਰੇਆਮ ਦੁਕਾਨਾਂ ਖੁੱਲ੍ਹ ਰਹੀਆਂ ਹਨ
Next articleਅਟਾਰੀ-ਵਾਹਗਾ ਸਰਹੱਦ ਰਾਹੀਂ 193 ਪਾਕਿਸਤਾਨੀ ਵਤਨ ਪਰਤੇ