ਅਟਾਰੀ-ਵਾਹਗਾ ਸਰਹੱਦ ਰਾਹੀਂ 193 ਪਾਕਿਸਤਾਨੀ ਵਤਨ ਪਰਤੇ

ਅਟਾਰੀ (ਸਮਾਜਵੀਕਲੀ) – ਕਰੋਨਾਵਾਇਰਸ ਭਾਰਤ ਸਰਕਾਰ ਵੱਲੋਂ ਅਟਾਰੀ-ਵਾਹਗਾ ਸਰਹੱਦ ਨੂੰ ਸੀਲ ਕਰਨ ਕਾਰਨ ਭਾਰਤ ਵਿੱਚ ਫਸੇ 193 ਪਾਕਿਸਤਾਨੀ ਨਾਗਰਿਕ ਅੱਜ ਭਾਰਤ ਸਰਕਾਰ ਦੀ ਵਿਸ਼ੇਸ਼ ਇਜਾਜ਼ਤ ਨਾਲ ਅਟਾਰੀ-ਵਾਹਗਾ ਸਰਹੱਦ ਰਸਤੇ ਰਾਹੀਂ ਵਤਨ ਪਰਤੇ।

ਇਹ ਪਾਕਿਸਤਾਨੀ ਨਾਗਰਿਕ ਫਰਵਰੀ-ਮਾਰਚ ਮਹੀਨੇ ਇਲਾਜ਼ ਕਰਵਾਉਣ, ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਅਤੇ ਕੁਝ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਭਾਰਤ ਆਏ ਸਨ। ਕੋਰੋਨਾ ਕਾਰਨ ਸਰਹੱਦ ਸੀਲ ਕਰਨ ਅਤੇ ਤਾਲਾਬੰਦੀ ਕਰਨ ਕਾਰਨ ਪਾਕਿਸਤਾਨੀ ਨਾਗਰਿਕਾਂ ਨੂੰ ਆਪਣੇ ਵੀਜ਼ੇ ਦੀ ਨਿਸ਼ਚਿਤ ਮਿਆਦ ਦੌਰਾਨ ਵਾਪਸ ਜਾਣ ਤੋਂ ਰੋਕ ਦਿੱਤਾ ਗਿਆ ਸੀ।

ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਇਜਾਜ਼ਤ ਦੇਣ ’ਤੇ 41 ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸਰਹੱਦ ਰਸਤੇ ਵਾਪਸ ਪਰਤੇ ਸਨ। ਇਨ੍ਹਾਂ ਨਾਗਰਿਕਾਂ ’ਚ ਕੁਝ ਹਿੰਦੂ ਸ਼ਰਧਾਲੂ ਵੀ ਸ਼ਾਮਲ ਸਨ।

Previous articleਸੰਗਰੂਰ ’ਚ 22 ਤੇ ਤਰਨ ਤਾਰਨ ਵਿੱਚ 47 ਨਵੇਂ ਮਰੀਜ਼
Next articleਸੀਮਿਤ ਸਟਾਫ਼ ਨਾਲ ਖੁੱਲ੍ਹਣਗੇ ਫਰੀਦਕੋਟ ਦੇ ਨਿੱਜੀ ਸਕੂਲ