ਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲੀਆਂ ਮਸ਼ੀਨਾਂ, ਚੱਲਣਗੀਆਂ ਪੈਰਾਂ ਨਾਲ

ਅੰਮ੍ਰਿਤਸਰ (ਸਮਾਜਵੀਕਲੀ-ਹਰਜਿੰਦਰ ਛਾਬੜਾ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚਾਰੇ ਗੇਟਾਂ ਤੇ ਹੱਥ ਸੈਨੀਟਾਈਜ਼ ਕਰਨ ਵਾਲੀਆਂ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾ ਲਗਾਈਆਂ ਗਈਆਂ ਹਨ, ਜਿਨ੍ਹਾਂ ਨਾਲ ਸੰਗਤਾਂ ਖੁਦ ਪੈਰ ਨਾਲ ਪੁਸ਼ ਸਟੈੱਪ ਦਬਾ ਕੇ ਸੈਨੀਟਾਈਜ਼ ਕਰਦੀਆਂ ਹਨ। ਯਾਦ ਰਹੇ ਕਿ ਪਹਿਲਾਂ ਪਹਿਲ ਸੇਵਾਦਾਰਾਂ ਵੱਲੋਂ ਹੱਥਾਂ ‘ਚ ਸੈਨੀਟਾਈਜ਼ ਬੋਤਲਾਂ ਫੜ ਕੇ ਹੱਥ ਸਾਫ਼ ਕਰਵਾਏ ਜਾਂਦੇ ਸਨ ਜਿਸ ਨਾਲ ਇਕ ਤਾਂ ਉਸ ਨੂੰ ਲਗਾਤਾਰ ਸਾਰੀ ਦਿਹਾੜੀ ਖਲੌਣਾ ਪੈਂਦਾ ਸੀ ਤੇ ਦੂਸਰਾ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਸੀ। ਪਰ ਹੁਣ ਸੰਗਤਾਂ ਖੁਦ ਹੀ ਪੁੱਸ਼ ਸਟੈੱਪ ਦਬਾ ਕੇ ਹੱਥ ਸੈਨੇਟਾਈਜ਼ ਕਰ ਰਹੀਆਂ ਹਨ।

ਬਹੁਤ ਦੇਰ ਬਾਅਦ ਟਾਵੀਆਂ-ਟਾਵੀਆਂ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ –
ਲਗਭਗ ਦੋ ਮਹੀਨੇ ਬੀਤ ਜਾਣ ਬਾਅਦ ਜਨਤਾ ਕਰਫਿਊ ‘ਚ ਕੁਝ ਢਿੱਲ ਦੇਣ ਕਾਰਣ ਦੋ ਤਿੰਨ ਦਿਨਾਂ ਤੋਂ ਸੰਗਤਾਂ ਵੱਡੀ ਮਾਤਰਾ ‘ਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਂਦੀਆਂ ਸਨ ਪਰ ਪੁਲਸ ਵੱਲੋਂ ਹਮੇਸ਼ਾ ਇਹਤਿਆਦ ਵਰਤਦਿਆਂ ਸਖ਼ਤੀ ਕੀਤੀ ਜਾ ਰਹੀ ਹੈ। ਅੱਜ ਤਿਨ ਪਹਿਰੇ ਦੀਆਂ ਸੰਗਤਾਂ ਦੇ ਇਲਾਵਾ ਟਾਵੀਆਂ-ਟਾਵੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਪਰ ਵੱਡੀ ਗਿਣਤੀ ‘ਚ ਸੰਗਤਾਂ ਨਿਰਾਸ਼ ਹੋ ਕੇ ਘਰਾਂ ਨੂੰ ਪਰਤੀਆਂ।
ਅੱਜ ਤਿਨ ਪਹਿਰੇ ਦੀਆਂ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਦੇ ਇਲਾਵਾ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੇ ਵੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਨ ਉਪਰੰਤ ਇਸ਼ਨਾਨ ਦੀ ਸੇਵਾ, ਛਬੀਲ਼ ‘ਤੇ ਠੰਢੇ ਜਲ ਦੀ ਸੇਵਾ, ਲੰਗਰ ਦੀ ਸੇਵਾ ਦੇ ਇਲਾਵਾ ਜੌੜੇ ਘਰ ਵਿਖੇ ਸੇਵਾ ਨਿਭਾਈ।
Previous articleਅੱਧਾ ਕਿਲੋ ਦੇ ਕਰੀਬ ਸ਼ਿਮਲਾ ਮਿਰਚ ਪੈਦਾ ਕਰ ਕਿਸਾਨ ਨੇ ਕੀਤਾ ਕੀਰਤੀਮਾਨ ਸਥਾਪਿਤ
Next articleBCCI to wait before organising skill-based camp for contracted players