ਮਹਿਤਪੁਰ – (ਨੀਰਜ ਵਰਮਾ) ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਨੇ ਅੱਜ ਸਰਕਾਰੀ ਕੰਨਿਆ ਸੈਕੰਡਰੀ ਸੈੱਲਫ਼ ਸਮਾਰਟ ਸਕੂਲ ਮਹਿਤਪੁਰ ਦੇ ਨਵੇਂ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ ।ਇਸ ਤੋਂ ਪਹਿਲਾਂ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਧੋਵਾਲ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਂਦੇ ਆ ਰਹੇ ਸਨ । ਉਨ੍ਹਾਂ ਦੇ ਹਾਜ਼ਰ ਹੋਣ ਸਮੇਂ ਸਟਾਫ ਮੈਂਬਰਾਂ , ਵਿਦਿਆਰਥੀਆਂ ਅਤੇ ਪਤਵੰਤਿਆਂ ਨੇ ਸਵਾਗਤ ਕੀਤਾ।
ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਨੇ ਸਮੂਹ ਸਟਾਫ਼, ਮਾਪਿਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਇਸ ਸੈਲਫ ਸਮਾਰਟ ਸਕੂਲ ਨੂੰ ਅਗਲੇਰੀਆਂ ਬੁਲੰਦੀਆਂ ਵੱਲ ਲੈ ਜਾਣ ਦਾ ਅਜ਼ਮ ਜ਼ਾਹਰ ਕੀਤਾ । ਇਸ ਸਮੇਂ ਸ੍ਰੀ ਨਰੇਸ਼ ਕੁਮਾਰ , ਲੈਕਚਰਾਰ ਬਾਇਓ ਨੇ ਸਟਾਫ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ ।ਸਮੁੱਚੇ ਸਟਾਫ਼ ਨੇ ਸ੍ਰੀਮਤੀ ਕੁਲਵਿੰਦਰ ਜੀਤ ਕੌਰ ਵੱਲੋਂ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ।