ਭਾਰਤੀ ਫੌਜ ਦੀ ਦੋਆਬਾ ਜ਼ੋਨ ਦੀ ਭਰਤੀ ਵਿੱਚ ਕੈਰੀਅਰ ਗਾਈਡੈਂਸ ਸੈਂਟਰ ਮਹਿਤਪੁਰ ਦੇ ਮੁੰਡਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਮਹਿਤਪੁਰ – (ਨੀਰਜ ਵਰਮਾ) ਜਲੰਧਰ ਵਿਖੇ ਚੱਲ ਰਹੀ ਦੋਆਬਾ ਜ਼ੋਨ ਦੀ ਭਾਰਤੀ ਫ਼ੌਜ ਦੀ ਭਰਤੀ ਰੈਲੀ ਵਿੱਚ ਮਹਿਤਪੁਰ ਕੈਰੀਅਰ ਗਾਈਡੈਂਸ ਸੈਂਟਰ ਤੇ ਮੁੰਡਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।ਸੂਬੇਦਾਰ ਅਰਜਿੰਦਰ ਸਿੰਘ ਅਤੇ ਸਰਦਾਰ ਬਲਜੀਤ ਸਿੰਘ ਦੀ ਰਹਿਨੁਮਾਈ ਤੇ ਵਿੱਚ ਲਗਾਤਾਰ ਮਿਹਨਤ ਲਾਉਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਭਰਤੀ ਰੈਲੀ ਵਿੱਚ ਗਰਾਊਂਡ ਐਕਟਿਵਿਟੀ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ । 14 ਵਿੱਚੋਂ 12 ਮੁੰਡਿਆਂ ਨੇ ਜਿੱਥੇ ਦੌੜ ਕਲੀਅਰ ਕੀਤੀ ਉੱਥੇ 4 ਮੁੰਡਿਆਂ ਨੇ 100/100 ਸਕੋਰ ਕਰਕੇ ਐਕਸੀਲੈਂਟ ਪਰਫਾਰਮ ਕੀਤਾ ।
          ਸਰਕਾਰੀ  ਕੰਨਿਆ ਸੀਨੀਅਰ ਸੈਕੰਡਰੀ ਸੈੱਲਫ਼ ਸਮਾਰਟ ਸਕੂਲ ਮਹਿਤਪੁਰ ਵਿਖੇ ਇਨ੍ਹਾਂ ਮੁੰਡਿਆਂ ਅਤੇ ਉਨ੍ਹਾਂ ਦੇ ਕੋਚਾਂ ਦਾ ਸਨਮਾਨ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਜੀਤ ਕੌਰ ਨੇ ਵੱਖ ਵੱਖ ਅਧਿਆਪਕਾਂ ਦੀ ਹਾਜ਼ਰੀ ਵਿੱਚ ਕੀਤਾ ।ਇਸ ਸਮੇਂ ਮੈਥ ਮਾਸਟਰ ਸ੍ਰੀ ਰਾਕੇਸ਼ ਕੁਮਾਰ ਨੇ ਪੁਨਰਜੋਤ ਸੁਸਾਇਟੀ ਵੱਲੋਂ ਪ੍ਰਦਾਨ ਕੀਤੇ ਗਏ ਮੈਡਲ ਬੱਚਿਆਂ ਨੂੰ ਪਹਿਨਾਏ । ਗਰਾਊਂਡ ਐਕਟੀਵਿਟੀਜ਼ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਇਹ ਖਿਡਾਰੀ ਹੁਣ ਮੈਡੀਕਲ ਅਤੇ ਟੈਸਟ ਦੀ ਤਿਆਰੀ ਵਿੱਚ ਜੁੱਟ ਗਏ ਹਨ ।ਇਸ ਸਮੇਂ ਡਾ.ਰਵਿੰਦਰ ਸਿੰਘ ਸੀ.ਜੀ.ਆਰ.ਪੀ. ਇਨ੍ਹਾਂ ਨੌਜਵਾਨਾਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਨਾਲ ਜੁੜਨ ਦੀ ਵਧਾਈ ਦਿੱਤੀ ਅਤੇ ਆਪੋ ਆਪਣੇ ਇਲਾਕੇ ਵਿੱਚ ਨਸ਼ਾ ਰਹਿਤ ਸਮਾਜ ਸਿਰਜਣ ਲਈ ਸੱਚੀਆਂ ਸੁੱਚੀਆਂ ਖੇਡ ਗਤੀਵਿਧੀਆਂ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ । ਇਸ ਪ੍ਰੋਗਰਾਮ ਮੌਕੇ ਕੋਚਾਂ , ਅਧਿਆਪਕਾਂ ਅਤੇ ਇਨ੍ਹਾਂ ਨੌਜਵਾਨਾਂ ਨੇ ਨਸ਼ਾ ਰਹਿਤ ਸੱਚੀ ਸੁੱਚੀ ਮਿਹਨਤ ਨਾਲ ਜੁੜੇ ਰਹਿਣ ਦਾ ਪ੍ਰਣ ਲਿਆ।ਨਾਲ਼ ਹੀ ਸਟੇਟ ਸਪੋਰਟਸ ਕੈਂਪ ਲਗਾਉਣ ਵਾਲ਼ੇ ਖਿਡਾਰੀਆਂ ਸਿਮਰਨ/ਦੀਪੂ ਤੇ ਸੁਖਮਨ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਮਿਸ਼ਨ ਹਰਿਆ ਭਰਿਆ ਪੰਜਾਬ ਲਈ ਦਵਿੰਦਰ ਤੇ ਬੂਟਾ ਸਿੰਘ ਨੂੰ ਵੀ ਇਨਾਮ ਦਿੱਤੇ ਗਏ।
Previous articleਥਾਣਾ ਮਹਿਤਪੁਰ ਦੀ ਪੁਲਿਸ  ਵਲੋਂ ਕਤਲ ਦੇ ਮੁੱੱਕਦਮੇ ਵਿਚ P. O.  ਔਰਤ ਗ੍ਰਿਫ਼ਤਾਰ
Next articleਸ੍ਰੀ ਹਰਜੀਤ ਸਿੰਘ ਨੇ ਸਰਕਾਰੀ ਕੰਨਿਆ ਸਕੂਲ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ