ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਅਬਰੌਡ ਵੱਲੋ ਗੁਰੂ ਸਾਹਿਬਾਨ ਜੀ ਦੀਆਂ ਤਸਵੀਰਾਂ ਦੀ ਬੇਅਦਬੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ

ਇੰਗਲੈਂਡ (ਸਮਾਜ ਵੀਕਲੀ)- ਬੀਤੇ ਦਿਨੀਂ ਮੁਕੇਰੀਆਂ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਲੱਗੀਆਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਦੀਵਾਰ ਤੇ ਲੱਗੀਆਂ ਤਸਵੀਰਾਂ ਨੂੰ ਕੁਝ ਅਖੌਤੀ ਕਮੇਟੀ ਦੇ ਆਗੂਆਂ ਵੱਲੋਂ ਘਰ ਦੀ ਸਫ਼ਾਈ ਕਰਨ ਵਾਲੇ ਵਾਈਪਰ ਨਾਲ ਉਤਾਰੀਆਂ ਗਈਆਂ ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਅਬਰੌਡ ਦੇ ਪ੍ਰਧਾਨ ਸ੍ਰੀ ਦਲਾਵਰ ਸਿੰਘ ਬਾਘਾ ਜੀ ਨੇ ਕਿਹਾ ਕਿ ਸਮਾਜ ਨੂੰ ਵੰਡਣ ਵਾਲੇ ਲੋਕ ਇਹੋ ਜਿਹੀਆਂ ਘਨੌਣੀਆਂ ਸ਼ਰਾਰਤਾਂ ਕਰ ਰਹੇ ਹਨ ਇਹ ਲੋਕ ਮਹਾਨ ਰਹਿਬਰਾਂ ਦੇ ਗਿਆਨ ਅਤੇ ਸਿਖਿਆਵਾਂ ਤੋਂ ਭਟਕ ਚੁੱਕੇ ਹਨ ਇਨ੍ਹਾਂ ਨੂੰ ਸਬਕ ਸਿਖਾਉਣ ਦੀ ਜ਼ਰੂਰਤ ਹੈ ਇਹੋ ਜਿਹੇ ਅਨਸਰਾ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੋਂ ਤੋਂ ਇਹ ਇਹੋ ਜਿਹੀ ਘਿਨੌਣੀ ਹਰਕਤ ਨਾ ਕਰ ਸਕਣ ਉਨ੍ਹਾਂ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨਾਂ ਕਿਸੇ ਦੇ ਧਾਰਮਿਕ ਅਸਥਾਨਾਂ ਵਿੱਚ ਦਖ਼ਲ ਅੰਦਾਜ਼ੀ ਕਰਦੀਆਂ ਹਨ ਅਤੇ ਨਾ ਹੀ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਸਥਾਨਾਂ ਉੱਪਰ ਕਿਸੇ ਦੀ ਦਖ਼ਲ ਅੰਦਾਜ਼ੀ ਕਰਨ ਦਿੱਤੀ ਜਾਵੇਗੀ.

ਇਸ ਮੌਕੇ ਉਨ੍ਹਾਂ ਨਾਲ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਦੇ ਯੂਰੋਪ ਐਂਡ ਐਬਰੌਡ ਦੇ ਜਨਰਲ ਸੈਕਟਰੀ ਜਸਵੀਰ ਰਾਮ ਹੀਰ ਜੀ, ਵਾਈਸ ਪ੍ਰਧਾਨ ਸ੍ਰੀ ਰੇਸ਼ਮ ਬੰਗੜ ਜੀ, ਵਾਈਸ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਅਤੇ ਐਬਰੌਡ ਦੇ ਯੂਰਪ ਦੇ ਜਨਰਲ ਸੈਕਟਰੀ ਸ੍ਰੀ ਜੀਵਨ ਲਾਲ ਜੀ, ਅਸਿਸਟੈਂਟ ਜਨਰਲ ਸੈਕਟਰੀ ਸ੍ਰੀ ਹਰਨੇਕ ਰਾਜ ਬਿਰਾਹ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਦੇ ਪ੍ਰਧਾਨ ਸ੍ਰੀ ਯੋਗਰਾਜ ਅਹੀਰ ਜੀ ਸ੍ਰੀ ਗੁਰੂ ਰਵਿਦਾਸ ਸਭਾ ਡਾਰਲਸਟਨ ਦੇ ਪ੍ਰਧਾਨ ਰਾਮ ਕਿਸ਼ਨ ਮਹਿਮੀ ਜੀ ਸ੍ਰੀ ਗੁਰੂ ਰਵਿਦਾਸ ਸਭਾ ਬੈੱਡਫੋਰਡ ਪ੍ਰਧਾਨ ਸ੍ਰੀ ਜਸਵਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਵਾ ਨੌਰਥੈਂਪਟਨ ਪ੍ਰਧਾਨ ਸ਼੍ਰੀ ਬਾਲ ਹੈਲਨ ਜੀ, ਸ੍ਰੀ ਗੁਰੂ ਰਵਿਦਾਸ ਸਭਾ ਡਰਬੀ ਪ੍ਰਧਾਨ ਸ੍ਰੀ ਸੁਰਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਇਰਥ ਪ੍ਰਧਾਨ ਸ੍ਰੀ ਪਰਗਨ ਰਾਮ ਗੁਰੂ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂ‌ਡ ਪ੍ਰਧਾਨ ਸ੍ਰੀ ਹਰਜਿੰਦਰ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ ਪ੍ਰਧਾਨ ਸ੍ਰੀ ਦਲਾਵਰ ਸਿੰਘ ਜੀ, ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ ਯੂਰਪ ਐਡ ਅਬਰੌਡ ਦੇ ਸਾਬਕਾ ਜਨਰਲ ਸੈਕਟਰੀ ਸ੍ਰੀ ਦੇਸ ਰਾਜ ਬੰਗੜ ਜੀ, ਸ੍ਰੀ ਗੁਰੂ ਰਵਿਦਾਸ ਸਭਾ ਸਟਰੂਡ ਦੇ ਜਨਰਲ ਸੈਕਟਰੀ ਸ੍ਰੀ ਸੁਖੀ ਰਾਮ ਅਤੇ ਸ੍ਰੀ ਜਸਵਿੰਦਰ ਮਾਹੀ ਸ੍ਰੀ ਗੁਰੂ ਰਵਿਦਾਸ ਸਭਾ ਗ੍ਰੇਵਜ਼ੈਂਡ ਦੇ ਵਾਈਸ ਪ੍ਰਧਾਨ ਸ੍ਰੀ ਗਿਆਨ ਚੰਦ ਕਟਾਰੀਆ ਜੀ , ਸ੍ਰੀ ਗੁਰੂ ਰਵਿਦਾਸ ਸਭਾ ਗਰੇਵਜੈਡ ਖਜ਼ਾਨਚੀ ਸ੍ਰੀ ਸ਼ਰਧਾ ਰਾਮ ਕਲੇਰ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਜਨਰਲ ਸੈਕਟਰੀ ਸ੍ਰੀ ਪ੍ਰਿਥਵੀ ਰੰਧਾਵਾ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੇਡਫੋਰਡ ਦੇ ਕਲਚਰ ਸੈਕਟਰੀ ਸ੍ਰੀ ਬਲਵਿੰਦਰ ਸਿੰਘ ਭਰੋਲੀ ਜੀ, ਸ੍ਰੀ ਗੁਰੂ ਰਵਿਦਾਸ ਸਭਾ ਬੈਲਜੀਅਮ ਰੁਸ਼ਿਨਦਰ ਲਾਲ ਜੀ ਸ੍ਰੀ ਗੁਰੂ ਰਵਿਦਾਸ ਸਭਾ ਕੋਵੈਂਟਰੀ ਸ੍ਰੀ ਅਸ਼ਵਨੀ ਕੁਮਾਰ ਜੀ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਤੋਂ ਪ੍ਰਧਾਨ ਸ੍ਰੀਮਾਨ ਸ੍ਰੀ ਸ਼ਿੰਦਰ ਪਾਲ ਅਤੇ ਹਰਵਿੰਦਰ ਕੁਮਾਰ ਆਦਿ ਹਾਜਿਰ ਸਨ।

Previous articleसीवर ठीक से बहता रहे, इसके लिए सेवर्न ट्रेंट को आपकी मदद चाहिए।
Next articleਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਧਰਤੀ ਪੁੱਤ : ਡਾ. ਅਰਵਿੰਦ