ਜੰਮੂ: ਰਾਜਪਾਲ ਨੇ ਜੰਮੂ ਕਸ਼ਮੀਰ ਵਿੱਚ ਬਣਨ ਵਾਲੇ ਦੋ ਮਾਸ ਰੈਪਿਡ ਟਰਾਂਜ਼ਿਟ ਸਿਸਟਮ ਲਈ ਈ ਸ੍ਰੀਧਰਨ ਦੀ ਮੁੱਖ ਸਲਾਹਕਾਰ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੇਵਾਮੁਕਤ ਆਈਈਐਸ ਅਫਸਰ ਸ੍ਰੀਧਰਨ ਦੇਸ਼ ਵਿੱਚ ਜਨਤਕ ਆਵਾਜਾਈ ਦਾ ਚਿਹਰਾ ਬਦਲਣ ਕਾਰਨ ‘ਮੈਟਰੋ ਮੈਨ’ ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਦੀ ਕੋਂਕਣ ਰੇਲਵੇ ਅਤੇ ਦਿੱਲੀ ਮੈਟਰੋ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਹੈ।