(ਸਮਾਜ ਵੀਕਲੀ)
ਨਾਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋਡ਼ਕੇ ਖਡ਼ੀਆਂ ਹਾਂ,
100 ਰੁਪਏ ਲੈ ਕੇ ਨੀ ਆਈਆਂ,
ਆਪਣੇ ਹੱਕਾਂ ਲਈ ਅਡ਼ੀਆਂ ਹਾਂ ।
ਕਿਸਾਨਾਂ ਦੀਆਂ ਜਾਈਆਂ ਅਸੀਂ,
ਮਿੱਟੀ ਨਾਲ ਮਿੱਟੀ ਹੋਣਾ ਆਉਂਦਾ ਏ।
ਕਰੀਏ ਹੱਥੀਂ ਮਿਹਨਤ ਅਸੀਂ,
ਨਾ ਪੈਸੇ ਲਈ ਨੱਚਣਾ,ਨਾ ਗਾਉਣਾ ਆਉਂਂਦਾ ਏ ।
ਅੱਜ ਅਸੀਂ ਵਿੱਚ ਮੁਸੀਬਤ ਹਾਂ,
ਕਦੇ ਉਹਨਾਂ ‘ਤੇ ਵੀ ਵਕਤ ਪਾ ਦੇਣਾ ।
ਜੋ ਅੱਜ ਕਹਿਣ ਦਿਹਾਡ਼ੀਦਾਰ ਸਾਨੂੰ,
ਇੱਕ ਦਿਨ ਉਹਨੂੰ ਦਿਹਾਡ਼ੀ ਕਰਨ ਲਾ ਦੇਣਾ ।
ਨਾ ਪੈਸੇ ਲਈ ਜਿਸਮ ਦੀ ਨੁਮਾਇਸ਼ ਕੀਤੀ,
ਨਾ ਹੀ ਅਸੀਂ ਸ਼ਰਾਬਾਂ ਪੀਤੀਆਂ ਨੇ ।
ਅਸੀਂ ਇੱਜ਼ਤਾਂ ਵਾਲੀਆਂ ਹਾਂ ,
ਅਤੇ ਸਦਾ ਹੀ ਇੱਜ਼ਤਾਂ ਦੀਆਂ ਰਾਖੀਆਂ ਕੀਤੀਆਂ ਨੇ ।
ਔਰਤ ਹੋ ਕੇ ਔਰਤ ਨੂੰ ਭੰਡਣਾ,
ਇਹ ਗੱਲ ਤਾਂ ਫੱਬਦੀ ਨੀ ।
ਮਰਦ ਦੇ ਮੋਢੇ ਨਾਲ ਮੋਢਾ ਜੋਡ਼ ਕੇ ਖਡ਼ਨਾ,
ਇਹ ਗੱਲ ਮੈਨੂੰ ਤਾਂ ਕੋਈ ਮਾਡ਼ੀ ਲੱਗਦੀ ਨੀ ।
ਮਨਦੀਪ ਕੌਰ ਦਰਾਜ
98775-67020