ਤੂੰ ਔਰਤ ਹੈਂ ਤੈਨੂੰ ਕੀ ਆਖਾਂ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)

ਕੰਗਣਾ ਰਨੌਤ ਬੀਬਾ ਇੱਕ ਗੱਲ ਸੁਣ ਮੇਰੀ
ਜਿਹਨਾਂ ਬਾਰੇ ਕੀਤੀਆਂ ਤੂੰ ਗ਼ਲਤ ਬਿਆਨੀਆਂ।
ਉਹ ਮਾਈ ਭਾਗੋ ਦੀਆਂ ਵਾਰਸ ਪੰਜਾਬਣਾਂ ਨੇ
ਉਹਨਾਂ ਦੀਆਂ ਦੱਸਾਂ ਤੈਨੂੰ ਕੀ ਕੀ ਕੁਰਬਾਨੀਆਂ।
ਆਪ ਜੀਹਦਾ ਜਿਹੋ ਜਿਹਾ ਹੁੰਦੈ ਕਿਰਦਾਰ
ਉਹਦੀ ਦੂਸਰਿਆਂ ਬਾਰੇ ਸੋਚ ਓਹੋ ਜਿਹੀ ਹੁੰਦੀ ਐ;
ਇੰਨਾਂ ਸ਼ੀਂਹਣੀਆਂ ਨੇ ਜੰਮੇਂ ਇਹੋ ਜਿਹੇ ਸੂਰਬੀਰ
ਜਿੰਨਾਂ ਦੀਆਂ ਯੁਗੋ ਯੁੱਗ ਕਾਇਮ ਨੇ ਨਿਸ਼ਾਨੀਆਂ।
               ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
          ਪੰਜਾਬ 148024
Previous articleਚਰਚਾ ਕਰਤਾ : – ਪਰਸ਼ੋਤਮ ਲਾਲ ਸਰੋਏ
Next articleਸੌ ਰੁਪਏ ਤੇ ਨੀ ਆਈਆਂ