(ਸਮਾਜ ਵੀਕਲੀ)
ਸੌ ਦਿਨ ਲੰਘੇ ਸੰਘਰਸ਼ ਦੇ
ਮੋਦੀ ਜੀ ਹੁਣ ਤਾਂ ਬੋਲ
ਨੀਂਦ ਤੇਰੀ ਨਾ ਟੁੱਟਦੀ
ਟੁੱਟ ਗਏ ਨੇ ਵੱਜ ਵੱਜ ਢੋਲ
250 ਜਿੰਦਾਂ ਤੁਰ ਗਈਆਂ
ਹੁਣ ਤਾਂ ਅੱਖੀਆਂ ਖੋਲ
ਕੀਮਤੀ ਜ਼ਿੰਦ ਕਿਸਾਨ ਦੀ
ਸੜਕਾਂ ਤੇ ਨਾ ਰੋਲ
ਰਾਜਨੀਤੀ ਅਤੇ ਕਿਰਤ ਨੂੰ
ਇੱਕ ਪਲੜੇ ਨਾ ਤੋਲ
ਅੰਨਦਾਤਾ ਪੂਰੇ ਦੇਸ ਦਾ
ਅੱਜ ਆਇਆ ਤੇਰੇ ਕੋਲ
ਛੱਡ ਹਾਓਮੇੈੰ ਨੂੰ ਬਿੰਦਰਾ
ਦੁੱਖ ਸੁੱਖ ਵਹਿ ਕੇ ਫੋਲ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218