ਜਲੰਧਰ (ਸਮਾਜ ਵੀਕਲੀ)- ਅੱਜ ਸਾਰੇ ਪ੍ਰਿੰਟ ਮੀਡੀਆ, ਇਲੱਕਟੌ੍ਰਨਿੱਕ ਮੀਡੀਆ ਅਤੇ ਸੋਸ਼ਲ ਮੀਡੀਆ ਆਦਿ ਦਾ ਧਿਆਨ ਸਿਰਫ ਕਰੋਨਾ ਨਾਲ ਜੁੜੀਆਂ ਖ਼ਬਰਾ ਦੇ ਵੱਲ ਹੈ। ਲੋਕ ਬਿਨਾਂ ਸੋਚੇ —ਸਮਝੇ ਬਿਨਾਂ ਸੱਚਾਈ ਜਾਣੇ ਫੋਟੋਆਂ, ਵੀਡੀੳਜ਼ ਅਤੇ ਹੋਰ ਸਮੱਗਰੀ ਅੱਗੇ ਭੇਜਣ *ਚ ਲੱਗਿਆ ਹੋਏ ਹਨ। ਸਾਡੇ ਦੇਸ਼ ਵਿਚ ਇਹ ਪ੍ਰਵਿਰਤੀ ਹੋਰ ਦੇਸ਼ਾਂ ਦੇ ਲੋਕਾਂ ਨਾਲੋਂ ਕਿਤੇ ਜਿਆਦਾ ਹੈ। ਕਰੋਨਾ ਕਾਲ *ਚ ਅਜਿਹਾ ਲੱਗਦਾ ਹੈ ਕਿ—ਕੀ ਵੱਡੇ ਕੀ ਛੋਟੇ, ਸਭ ਡਾਕਟਰ ਅਤੇ ਕਰੋਨਾ ਵਾਇਰਸ ਮਾਹਿਰ ਬਣ ਚੁੱਕੇ ਹਨ। ਅਜਿਹੇ ਜਿਆਦਾਤਰ ਮੈਸਜ਼, ਵੀਡੀੳ ਅਤੇ ਹੋਰ ਸਮੱਗਰੀ ਝੂਠੀ ਅਤੇ ਗੁੰਮਰਾਹਕੁਣ ਹੁੰਦੀ ਹੈ। ਆਪਣੀ ਫੇਸਬੱੁਕ ਕੰਧ ,ਵਹਾਟਸਐੱਪ ਜਾਂ ਟਵਿੱਟਰ ਅਕਾਊਂਟ ਰਾਹੀ ਅਫਵਾਹਾਂ ਫੈਲਾ ਕੇ ਜਿਆਦਾ ਤੋਂ ਜਿਆਦਾ ਲਾਈਕਸ ਹਾਸਲ ਕਰਨਾ ਹੀ ਅਜਿਹੇ ਲੋਕਾਂ ਦਾ ਇਕੋਇਕ ਮਕ’ਦ ਹੁੰਦਾ ਹੈ। ਕਰੋਨਾ ਵਾਇਰਸ ਦੇ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ। ਕਰੋੜਾਂ ਸਮਾਰਟਫੋਨ ਧਾਰਕ ਬਿਨਾਂ ਕਿਸੇ ਪੜਤਾਲ ਜਾਂ ਸਮਝ ਦੇ ਅਜਿਹੇ ਮੈਸਜ਼ ਅੱਗੇ ਭੇਜਣੇ ਸ਼ੁਰੂ ਕਰ ਦਿੰਦੇ ਹਨ। ਅਜਿਹੀਆਂ ਅਫ਼ਵਾਹਾਂ ਅਤੇ ਫਰਜ਼ੀ ਖ਼ਬਰਾ ਹੀ ਸਮਾਜ ਅਤੇ ਦੇਸ਼ *ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੰਦੀਆਂ ਹਨ।
ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ