ਤਿਰੂਵਨੰਤਪੁਰਮ, (ਸਮਾਜਵੀਕਲੀ) : ਸੋਨੇ ਦੀ ਤਸਕਰੀ ਦੇ ਮਾਮਲੇ ’ਚ ਕਸਟਮ ਅਧਿਕਾਰੀਆਂ ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਦੇ ਬਰਖਾਸਤ ਪ੍ਰਧਾਨ ਸਕੱਤਰ ਅਤੇ ਸੀਨੀਅਰ ਆਈਏਐੱਸ ਅਧਿਕਾਰੀ ਐੱਮ ਸ਼ਿਵਸ਼ੰਕਰ ਤੋਂ ਸਵੇਰੇ ਕਰੀਬ 9 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਉਹ ਮੰਗਲਵਾਰ ਸ਼ਾਮ ਸਵਾ 5 ਵਜੇ ਅਧਿਕਾਰੀਆਂ ਮੂਹਰੇ ਪੇਸ਼ ਹੋਇਆ ਸੀ ਅਤੇ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਕਰੀਬ ਸਵਾ 2 ਵਜੇ ਉਸ ਨੂੰ ਛੱਡਿਆ ਗਿਆ।
ਕਸਟਮਜ਼ ਦੇ ਅਧਿਕਾਰੀ ਇਹ ਪੜਤਾਲ ਕਰ ਰਹੇ ਹਨ ਕਿ ਕੀ ਸ਼ਿਵਸ਼ੰਕਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਮੁੱਖ ਦੋਸ਼ੀਆਂ ਸਰਿਤ, ਸਵਪਨਾ ਸੁਰੇਸ਼ ਅਤੇ ਸੰਦੀਪ ਨਾਇਰ ਦੀ ਸਹਾਇਤਾ ਕੀਤੀ ਸੀ? ਸ਼ਿਵਸ਼ੰਕਰ ਇਸ ਸਮੇਂ ਇਕ ਸਾਲ ਦੀ ਛੁੱਟੀ ’ਤੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਿਕ ਯੂਏਈ ਦੇ ਸਫ਼ਾਰਤਖਾਨੇ ’ਚ ਤੈਨਾਤ ਮਹਿਲਾ ਅਧਿਕਾਰੀ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਸੋਨਾ ਦੇ ਦੋਸ਼ ਲੱਗੇ ਹਨ।