ਮੁੰਬਈ (ਸਮਾਜਵੀਕਲੀ) : ਗਾਇਕ ਸੋਨੂੰ ਨਿਗਮ ਨੇ ਦੋਸ਼ ਲਾਇਆ ਹੈ ਕਿ ਸੰਗੀਤ ਸਨਅਤ ਵਿਚ ਹੁੰਦੇ ਪੱਖਪਾਤ ਬਾਰੇ ਬੋਲਣ ਤੋਂ ਬਾਅਦ ਭੂਸ਼ਣ ਕੁਮਾਰ ਉਨ੍ਹਾਂ ਦਾ ਨਾਂ ਖ਼ਰਾਬ ਕਰ ਰਹੇ ਹਨ। ਸੋਨੂੰ ਦੀ ਟਿੱਪਣੀ ਤੋਂ ਬਾਅਦ ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਖੋਸਲਾ ਕੁਮਾਰ ਨੇ ਤਿੱਖੀ ਪ੍ਰਤਿਕਿਰਿਆ ਦਿੰਦਿਆਂ ਗਾਇਕ ਨੂੰ ‘ਨਾਸ਼ੁਕਰਾ’ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਬੌਲੀਵੁੱਡ ਵਿਚ ਭਾਈ-ਭਤੀਜਾਵਾਦ ਸਭਿਆਚਾਰ ਦੇ ਪਸਾਰ ਦਾ ਰੌਲਾ ਪਿਆ ਹੋਇਆ ਹੈ ਤੇ ਇਸੇ ਦੌਰਾਨ ਸੋਨੂੰ ਨੇ ਵੀ ਸੰਗੀਤ ਲੇਬਲਾਂ ਉਤੇ ਚੰਗੇ ਗਾਇਕਾਂ ਨਾਲ ਪੱਖਪਾਤ ਕਰਨ ਦਾ ਦੋਸ਼ ਲਾਇਆ ਸੀ। ਨਿਗਮ ਨੇ 18 ਜੂਨ ਨੂੰ ਫੇਸਬੁੱਕ ਉਤੇ ਇਕ ਵੀਡੀਓ ਪੋਸਟ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਸੰਗੀਤ ਸਨਅਤ ਵਿਚ ਫਿਲਮ ਸਨਅਤ ਤੋਂ ਵੀ ‘ਵੱਡੇ ਮਾਫ਼ੀਆ’ ਹਨ, ਉਹੀ ਫ਼ੈਸਲੇ ਲੈਂਦੇ ਹਨ ਕਿ ਗੀਤ ਉਤੇ ਕੰਮ ਕੌਣ ਕਰੇਗਾ।
ਗਾਇਕ ਨੇ ਬਿਨਾਂ ਨਾਂ ਲਏ ਕਿਹਾ ਸੀ ਕਿ ਸੰਗੀਤ ਸਨਅਤ ਨੂੰ ਦੋ ਕੰਪਨੀਆਂ ਚਲਾ ਰਹੀਆਂ ਹਨ।