ਸੈਣੀ ਮਾਰ ਪਰੈਣੀ

ਗੁਰਮਾਨ ਸੈਣੀ

(ਸਮਾਜ ਵੀਕਲੀ)

ਸੁਣਦਾ ਹੈ ਜੇ ਕੋਈ, ਇਧਰ ਕੰਨ ਧਰੇ।
ਸਾਡੇ ਜ਼ਜਬੇ ਹਾਲੇ ਤੀਕਰ ਨਹੀਂ ਮਰੇ।

ਸੱਚ ਬੋਲਣ ਦੀ ਆਦਤ ਮਾੜੀ ਪਾ ਲੀਤੀ
ਫਿਰਦਾ ਹੈ ਹੁਣ ਰਹਿੰਦਾ ਸਾਥੋਂ ਪਰੇ ਪਰੇ।

ਮੇਰੇ ਸਿਰ ਨੇ ਇੱਕ ਦਿਨ ਬਾਗੀ ਹੋ ਜਾਣੈ
ਫਿਰਨ ਲੁਟੇਰੇ ਝੰਡੇ ਚੁੱਕੀ ਲਾਲ – ਹਰੇ।

ਉਹੀ ਜਿਹੜਾ ਕਹਿੰਦੈ, ਹੱਥ ਤਾਂ ਕਮਲਾ ਹੈ
ਸਾਡੇ ਹੱਥ ਤੇ ਆਪਣੇ ਵਾਲਾ ਕਮਲ ਧਰੇ।

ਏਸੀ ਆਪਣਾ ਚੱਲੂ ਮੁਫ਼ਤੀ ਬਿਜਲੀ ਨਾਲ
ਘਰਵਾਲੀ ਨਿੱਤ ਏਸੀ ਬਸ ਦਾ ਸਫ਼ਰ ਕਰੇ।

ਦੋ ਸੌ, ਤਿੰਨ ਸੌ,ਪੰਜ ਸੌ ਸਾਰੇ ਹੀ ਲਾਰੇ ਨੇ
ਨੇਤਾਵਾਂ ਦੇ ਚੱਟੇ , ਹੋਣ ਨਾ ਬਿਰਖ਼ ਹਰੇ।

ਗੁਰਮਨ ਸੈਣੀ

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ ਲਗਾਈਏ, ਧਰਤ ਬਚਾਈਏ…
Next articleਰੁਲ਼ਦੂ ਨਿਰਨੇਂ ਕਾਲ਼ਜੇ ਬੋਲਿਆ