ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਦੇ ਬੱਚਿਆਂ ਦੇ ਦਾਖਲਿਆਂ ਦੇ ਵਿਰੋਧ ਵਿੱਚ ਈ ਟੀ ਯੂ ਨੇ ਵਜਾਇਆ ਸਘੰਰਸ਼ ਦਾ ਬਿਗੁਲ

ਕੈਪਸ਼ਨ -- ਈ ਟੀ ਯੂ ਪੰਜਾਬ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ

ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੰਗ ਪੱਤਰਸੌਂਪਣ ਨਾਲ ਹੋਵੇਗਾ ਆਗਾਜ਼

ਐਲੀਮੈਂਟਰੀ ਡਾਇਰੈਕਟੋਰੇਟ ਕਿਸੇ ਵੀ ਕੀਮਤ ਤੇ ਖ਼ਤਮ ਨਹੀਂ ਹੋਣ ਦਿੱਤਾ ਜਾਵੇਗਾ-ਪੰਨੂ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ(ਰਜਿ:)ਦੀ ਅੱਜ ਆਨਲਾਈਨ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਵਿੱਚ ਹੋਈ।ਮੀਟਿੰਗ ਵਿੱਚ ਪ੍ਰਾਇਮਰੀ ਵਰਗ ਨਾਲ ਸਬੰਧਤ ਅਹਿਮ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਸੂਬਾਈ ਆਗੂਆਂ ਅਤੇ ਵੱਖ-ਵੱਖ ਜਿਲਾ ਪ੍ਰਧਾਨਾਂ ਵੱਲੋ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਪ੍ਰਾਇਮਰੀ ਦੇ ਬੱਚਿਆਂ ਦੇ ਦਾਖ਼ਲੇ ਨੂੰ ਲੈ ਕੇ ਸਖਤ ਰੋਸ ਪ੍ਰਗਟ ਕਰਦਿਆ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੇ ਪ੍ਰਾਇਮਰੀ ਡਾਇਰੈਕਟੋਰੇਟ ਨੂੰ ਯੂਨੀਅਨ ਕਿਸੇ ਵੀ ਕੀਮਤ ਤੇ ਖ਼ਤਮ ਨਹੀਂ ਹੋਣ ਦੇਵੇਗੀ।

ਪਿਛਲੇ ਦਿਨੀਂ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਨਾਲ ਯੂਨੀਅਨ ਦੀ ਹੋਈ ਸੂਬਾਈ ਮੀਟਿੰਗ ਵਿੱਚ ਪੰਜਾਬ ਭਰ ਦੇ ਪ੍ਰਾਇਮਰੀ/ਐਲੀਮੈਂਟਰੀ ਵਰਗ ਦਾ ਰੋਸ ਦਰਜ ਕਰਾਇਆ ਸੀ। ਜਿਸ ਸਬੰਧੀ ਸਿੱਖਿਆ ਸਕੱਤਰ ਪੰਜਾਬ ਵੱਲੋਂ ਦਾਖ਼ਲਿਆਂ ਸਬੰਧੀ ਕਿਸੇ ਵੀ ਅਧਿਕਾਰੀ ਤੇ ਕੋਈ ਦਬਾਅ ਜਾਂ ਵਿਭਾਗੀ ਪੱਤਰ ਨਾ ਕੱਢਣ ਸਬੰਧੀ ਦੱਸਦਿਆਂ ਸਪੱਸ਼ਟ ਕਰਦਿਆ ਕਿਹਾ ਸੀ ਕੀ ਇਹ ਦਾਖਲੇ ਸਵੈਇੱਛਕ ਹਨ।

ਕੁੱਝ ਸੈਕੰਡਰੀ ਸਕੂਲਾਂ ਦੇ ਮੁੱਖੀਆ ਵੱਲੋ ਕਈ ਜਗਾ ਦਾਖਲੇ ਕਰਨ ਦੀਆਂ ਕੀਤੀਆਂ ਜਾ ਰਹੀਆ ਗੱਲਾ ਤੇ ਈਟੀਯੂ ਪੰਜਾਬ (ਰਜਿ;) ਵੱਲੋ ਪੰਜਾਬ ਭਰ ਵਿੱਚ 10 ਮਈ ਸੋਮਵਾਰ ਤੋ 15 ਮਈ ਤੱਕ ਡੀਈਓਜ਼ ਸੈਕੰਡਰੀ ਤੇ ਐਲੀਮੈਂਟਰੀ ਨੂੰ ਮੰਗ ਪੱਤਰ ਪੇਸ਼ ਕਰਕੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਾਇਮਰੀ ਦੇ ਦਾਖ਼ਲੇ ਸੰਬੰਧੀ ਕਿਸੇ ਤੇ ਦਬਾਅ ਨਾ ਪਾਉਣ ਦੀ ਮੰਗ ਕੀਤੀ ਜਾਵੇਗੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਫਿਰ ਵੀ ਪ੍ਰਾਇਮਰੀ ਵਿਭਾਗ ਨੂੰ ਖੋਰਾ ਲਗਾਉਣ ਜਾਂ ਖ਼ਤਮ ਕਰਨ ਲਈ ਜੇ ਕਿਸੇ ਅਧਿਕਾਰੀ,ਪ੍ਰਿੰਸੀਪਲ ਨੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਾਇਮਰੀ ਦੇ ਕੀਤੇ ਜਾ ਰਹੇ ਦਾਖ਼ਲੇ ਬੰਦ ਨਾ ਕੀਤੇ ਤਾਂ ਯੂਨੀਅਨ ਵੱਲੋਂ ਉਸ ਪ੍ਰਿੰਸੀਪਲ ਅਧਿਕਾਰੀ ਵਿਰੁੱਧ ਸਖ਼ਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਇੱਥੇ ਈ ਟੀ ਯੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੀਆ ਵੱਖ-ਵੱਖ ਸਮੇ ਦੀਆ ਸਰਕਾਰਾਂ ਨੇ ਵੀ ਜਦ ਸਕੂਲ ਕਲੱਬ ਜਾਂ ਮਰਜਿੰਗ ਕਰਨ ਦੀ ਗੱਲ ਕੀਤੀ ਸੀ ਪ੍ਰਾਇਮਰੀ/ਐਲੀਮੈਂਟਰੀ ਵਰਗ ਨੇ ਸਖਤ ਰੋਸ ਪ੍ਰਗਟ ਕਰਕੇ।ਅਜਿਹੀਆਂ ਨੀਤੀਆ ਵਾਪਿਸ ਕਰਵਾਈਆਂ ਸਨ।ਹੁਣ ਫਿਰ ਪੰਜਾਬ ਭਰ ਵਿੱਚ ਨਜਰ ਰੱਖਣ ਲਈ ਸਟੇਟ ਆਗੂਆਂ/ਜੋਨ ਇੰਚਾਰਜਾਂ/ਜਿਲਾ ਕਮੇਟੀਆਂ ਦੀ ਡਿਊਟੀਆ ਲਗਾ ਦਿੱਤੀਆ ਗਈਆ ਹਨ। ਅੱਜ ਦੀ ਮੀਟਿੰਗ ਚ ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਯੂਨੀਅਨ ਵੱਲੋਂ ਸੰਘਰਸ਼ਾਂ ਵਿਚ ਮੋਹਰੀ ਰੋਲ ਅਦਾ ਕੀਤਾ ਜਾਵੇਗਾ।ਚੱਲ ਰਹੇ ਸੰਘਰਸ਼ਾਂ ਵਿੱਚ ਯੂਨੀਅਨ ਵੱਧ ਚਡ਼੍ਹ ਕੇ ਹਿੱਸਾ ਲਵੇਗੀ।ਪੁਰਾਣੀ ਪੈਨਸ਼ਨ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਧਿਰਾਂ ਨੂੰ ਯੂਨੀਅਨ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜਨ ਦਾ ਸੱਦਾ ਦਿੱਤਾ।

ਵਿਭਾਗ ਵੱਲੋਂ ਬੀਪੀਈਓ,ਸੀਐੱਚਟੀ,ਐੱਚਟੀ ਤੇ ਮਾਸਟਰ ਕੇਡਰ ਪ੍ਰਮੋਸ਼ਨਾਂ ਵਿੱਚ ਹੋ ਰਹੀ ਦੇਰੀ,ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਬਕਾਇਆ ਵਿੱਚ ਹੋਈ ਹੋ ਰਹੀ ਦੇਰੀ ਤੇ ਪ੍ਰਾਇਮਰੀ ਕੇਡਰ ਦੀਆਂ ਬਦਲੀਆਂ ਵਿੱਚ ਹੋ ਰਹੀ ਦੇਰੀ ਤੇ ਯੂਨੀਅਨ ਵੱਲੋਂ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆ ਕਿਹਾ ਕਿ ਤੁਰੰਤ ਲਾਗੂ ਕੀਤਾ ਜਾਵੇ।ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋ ਕੋਰੋਨਾ ਮਹਾਂਮਾਰੀ ਸਿੱਖਰ ਤੇ ਹੈ ਤੇ ਕਈ ਅਧਿਆਪਕਾਂ ਦੀਆਂ ਜਾਨਾਂ ਜਾ ਰਹੀਆ ਹਨ ,ਤਾਂ ਅਧਿਆਪਕ ਵਰਗ ਨੂੰ ਸੁੱਰੱਖਿਅਤ ਰੱਖਣ ਦੀ ਜਿੰਮੇਵਾਰੀ ਸਰਕਾਰ ਚੁੱਕ ਕੇ ਢੁੱਕਵੇ ਫੈਸਲੇ ਲਵੇ।

ਅੱਜ ਦੀ ਮੀਟਿੰਗ ਵਿੱਚ ਪੇ ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕਰਾਉਣ,ਪੁਰਾਣੀ ਪੈਨਸ਼ਨ ਬਹਾਲੀ ਤੇ ਹੋਰ ਅਹਿਮ ਮੰਗਾਂ ਨੂੰ ਲੈਕੇ ਸਾਂਝਾ ਮੁਲਜਾਮ /ਪੈਨਸ਼ਨਰ ਮੰਚ ਪੰਜਾਬ ਤੇ ਯੂ ਟੀ ਅਤੇ ਪੁਰਾਣੀ ਪੈਨਸ਼ਨ ਬਹਾਲੀ ਯੂਨੀਅਨਾਂ ਵੱਲੋ ਹੋਣ ਵਾਲੇ ਐਕਸ਼ਨਾਂ ਵਿੱਚ ਪੰਜਾਬ ਭਰ ਦੇ ਐਲੀਮੈਂਟਰੀ ਅਧਿਆਪਕ ਦੀ ਭਰਵੀ ਸ਼ਮੂਲੀਅਤ ਕਰਾਉਣ ਲਈ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਯੂਨੀਅਨ ਆਗੂ ਅਧਿਆਪਕਾਂ ਨੇ ਫਰੀਦਕੋਟ ਜਿਲੇ ਦੇ ਮਚਾਕੀ ਕਲਾਂ ਸਕੂਲ ਦੇ ਹਿੰਦੀ ਅਧਿਆਪਕ ਦੇ ਨਾਲ ਦੁਰਵਿਹਾਰ ਕਰਨ ਵਾਲੇ ਪ੍ਰਿੰਸੀਪਲ ਦੇ ਵਿਰੁੱਧ ਜਲਦ ਢੁੱਕਵੀ ਵਿਭਾਗੀ ਕਾਰਵਾਈ ਤੇ ਗ੍ਰਿਫਤਾਰੀ ਦੀ ਵੀ ਪੁਰਜੋਰ ਮੰਗ ਕੀਤੀ ਗਈ ।

ਅੱਜ ਦੀ ਮੀਟਿੰਗ ਚ ਹਰਜਿੰਦਰ ਪਾਲ ਸਿੰਘ ਪੰਨੂੰ ਨਾਰੇਸ਼ ਪਨਿਆੜ, ਰਵੀ ਵਾਹੀ ਕਪੂਰਥਲਾ, ਗੁਰਮੇਜ ਸਿੰਘ ਕਪੂਰਥਲਾ,ਲਖਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਲਾਹੌਰੀਆ , ਸਤਵੀਰ ਸਿੰਘ ਰੌਣੀ, ਗੁਰਿੰਦਰ ਸਿੰਘ ਘੁੱਕੇਵਾਲੀ,ਸੋਹਣ ਸਿੰਘ ਮੋਗਾ, ਸਰਬਜੀਤ ਸਿੰਘ ਖਡੂਰ ਸਾਹਿਬ,ਰਵੀ ਵਾਹੀ,ਮਨਜੀਤ ਸਿੰਘ ਕਠਾਣਾ ਹੁਸ਼ਿਆਰਪੁਰ , ਕਰਨੈਲ ਸਿੰਘ ਨਵਾਂਸ਼ਹਿਰ, ਮਨੋਜ ਘਈ,ਸੁਧੀਰ ਢੰਡ ,ਰਣਜੀਤ ਸਿੰਘ ਮੱਲਾ,ਹਰਜੀਤ ਸਿੰਘ ਸਿੱਧੂ,ਦੀਦਾਰ ਸਿੰਘ ਪਟਿਆਲਾ, ਜਗਨੰਦਨ ਸਿੰਘ ਫਾਜਿਲਕਾ , ਦਿਲਬਾਗ ਸਿੰਘ ਬੋਡੇ,ਸੁਰਿੰਦਰ ਕੁਮਾਰ ਮੋਗਾ,ਸਤਬੀਰ ਸਿੰਘ ਬੋਪਾਰਾਏ,ਜਤਿੰਦਰਪਾਲ ਸਿੰਘ ਰੰਧਾਵਾ ,ਪ੍ਰੀਤ ਭਗਵਾਨ ਸਿੰਘ ਫਰੀਦਕੋਟ ਆਦਿ ਅਧਿਆਪਕ ਹਾਜਰ ਸਨ।

Previous article“ਗ਼ੈਰ ਜਰੂਰੀ ਦੁਕਾਨ”
Next articleਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਵਿਖੇ ਕਰਵਾਏ ਗਏ ਭਾਸ਼ਣ ਮੁਕਾਬਲੇ