ਗ਼ਜ਼ਲ਼

ਬਲਜਿੰਦਰ ਸਿੰਘ - ਬਾਲੀ ਰੇਤਗੜੵ

 

.(ਸਮਾਜ ਵੀਕਲੀ)

ਚਲੋ ਯਾਰੋ ਇਹੇ ਛੱਬੀ    ਮਨਾਵਾਂਗੇ , ਚਲੋ ਦਿੱਲੀ
ਤਿਰੰਗੇ ਨੂੰ ਕਿਸਾਨੋ ਖੁਦ , ਝੁਲਾਵਾਂਗੇ ਚਲੋ ਦਿੱਲੀ
ਹਕੂਮਤ ਏ, ਨਹੀਂ ਕਾਬਿਲ, ਗਵਾਰਾਂ ਦੀ ਇਹੇ ਮਹਿਫ਼ਲ਼
ਤਬਾਹੀ ਦੇਸ਼ ਦੀ  ਆਓ   ਰੁਕਾਵਾਂਗੇ,   ਚਲੋ ਦਿੱਲੀ
ਰਿਹੈ ਅਜਮਾ ਅਜੇ ਸ਼ਕਤੀ,  ਬੜਾ ਚਾਤੁਰ ਇਹੇ ਹਾਕਿਮ
ਉਸੇ ਤੋਂ ਹੁਣ ਆਨਾ – ਆਨਾ    ਮਨਾਵਾਂਗੇ ਚਲੋ ਦਿੱਲੀ
ਉਠਾਓ ਤੰਗਲ਼ੀ ਤੇ ਹਲ਼ , ਕਹੀ ਮੋਢੇ ਧਰੋ ਆਪਣੇ
ਬਿਠਾ ਮੋਢੇ ਨਵੇਂ ਜਨਮੇ,   ਦਿਖਾਂਵਾਂਗੇ ਚਲੋ ਦਿੱਲੀ
ਮਿਸ਼ਾਲਾਂ ਲੈ ਤੂਫਾਨਾਂ ਵਿੱਚ, ਤੁਰੇ ਸਿਰ ਤਲੀ ਤੇ ਧਰ
ਨਵੇਂ ਸੂਰਜ ਨਵੇਂ ਤਾਰੇ,     ਚੜਾਵਾਂਗੇ ਚਲੋ ਦਿੱਲੀ
ਬੜੇ ਜਰਵਾਣੇ ਗਏ-ਆਏ,    ਮਰੇ ਇੱਥੇ ਹਜ਼ਾਰਾਂ ਹੀ
ਨਵੇਂ ਇਤਿਹਾਸ ਰਾਹ- ਲੀਹਾਂ, ਰਚਾਵਾਂਗੇ ਚਲੋ ਦਿੱਲੀ
ਵਹਾ ਮੁੜਕਾ ਉਗਾਇਆ ਅੰਨ, ਰੁਲ਼ੇ ਮਿੱਟੀ  ਤੇਰੀ ਖਾਤਿਰ
ਨਸਾਂ ਦੀ ਰੱਤ ਵੀ ਹਾਜ਼ਿਰ ,   ਵਹਾਂਵਾਂਗੇ     ਚਲੋ ਦਿੱਲੀ
ਸਰਾਭੇ ਦੇ ਅਸੀਂ ਵਾਰਿਸ, ਅਸਾਡਾ ਹੈ ਨਵਾਂ ਭਾਰਤ
ਸ਼ਹੀਦਾਂ ਦੇ ਸਿਰੋਂ ਕਰਜ਼ੇ, ਉਤਾਰਾਂਗੇ    ਚਲੋ ਦਿੱਲੀ
ਜ਼ਮਾਨਾ ਦੇਖਦੈ ਆਲਮ, ਨਹੀਂ ਮੁੜਨਾ ਪਿਛਾਂਹ “ਬਾਲੀ”
ਗੁਲਾਮੀ ” ਰੇਤਗੜੵ ” ਦੀ,  ਤੁੜਾਂਵਾਂਗੇ ਚਲੋ ਦਿੱਲੀ
       ਬਲਜਿੰਦਰ ਸਿੰਘ ਬਾਲੀ ਰੇਤਗੜੵ 
         9465129168
         7087629168
Previous articleਅਪਾਹਿਜ ਇਨਸਾਨ ਨਹੀਂ ਸੋਚ ਹੁੰਦੀ ਹੈ…..
Next articleFBI probing if foreign actors funded Capitol riots: Report