(ਸਮਾਜ ਵੀਕਲੀ)
ਹੱਕ ਸੱਚ ਦੀ ਬੜੂ ਮਿਹਨਤ ਸਦਕਾ,
ਅੱਜ ਸੇਵਾ ਮੁੱਕਤੀ ਦਾ ਦਿਨ ਆਇਆ।
ਪੱਛੜੇ ਪਿੰਡ ਦੀ ਪੱਛੜੀ ਸ਼੍ਰੈਣੀ ਦਾ,
ਹਰ ਜਗ੍ਹਾ,ਹਰ ਪਾਸੇ ਨਾਮ ਰੁਸ਼ਨਾਇਆ।
ਡਿਊਟੀ ਤਨਦੇਹੀ ਨਾਲ ਹਰ ਥਾਂ ਕੀਤੀ,
ਵਾਹ-ਵਾਹ ਦੇ ਨਾਲ ਹੋਈ ਕਮਾਲ।
ਗਰੀਬੀ ਨੇ ਸਾਨੂੰ ਸਿਖਾਈ ਹਲੀਮੀ,
ਟੀਚੇ ਪੂਰੇ ਕਰਨ ਦਾ ਰਿਹਾ ਮਲਾਲ।
ਸੂਬੇ ਦੀ ਸੰਸਥਾ ਨੇ ਵੀ ਚੁਣਿਆਂ ਪ੍ਰਧਾਨ,
ਮਿਹਰ ਹੋਈ ਰੱਬ ਦੀ ਬੱਚੇ ਵੀ ਲੈ ਪਾਲ।
ਪੜ੍ਹਾ ਲਿਖਾ ਕੇ ਵਿਦੇਸ਼ ਕੀਤੇ ਅਡਜਸਟ,
ਰਹਿਣ ਵਸੇਰਾ ਵੀ ਬਣਾਇਆ ਨਾਲੋ-ਨਾਲ।
ਰਿਸ਼ਤੇਦਾਰ ਹੁਣ ਹੌਲੀ-ਹੋਲੀ ਜੁੜਣ ਲੱਗੇ,
ਸਬਰ ਸੰਤੋਖ ਨਾਲ ਚਲ ਰਿਹਾ ਸਾਡਾ ਤੋਲ।
ਸ਼ਹਿਰ ਦੇ ਨਾਮੀ ਬੰਦਿਆਂ ਨਾਲ ਕਰ ਮਿਲਾਪ,
ਤਸੱਲੀ ਹੋ ਗਈ ਜਿੰਦਗੀ ਦੀ ਬਣਿਆਂ ਸਮਤੋਲ।
ਅਮਰਜੀਤ ਚੰਦਰ ਸ਼ੁਕਰਗੁਜ਼ਾਰ ਖੁਦਾ ਦਾ,
ਜਿਸ ਨੇ ਦਿਵਾਇਆ ਅੱਜ ਰੱਜਵਾਂ ਮਾਣ।
ਜਿੰਨ੍ਹਾਂ ਮੰਜ਼ਿਲਾਂ ਤੇ ਮੈਨੂੰ ਪਹੁੰਚਾਇਆ,
ਮੈਂ ਵਿੱਚ ਰਿਹਾ ਨਾ ਹਉਮੈ ਦਾ ਤਾਣ।
ਅਮਰਜੀਤ ਚੰਦਰ
9417600014
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly