ਸੇਵਾ ਟਰੱਸਟ ਯੂਕੇ ਵਲੋ 6 ਮਹੀਨਿਆਂ ਤੋਂ ਬੈੱਡਫੋਰਡ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਨਿਰੰਤਰ ਜਾਰੀ| ਹੁਣ ਬੇਘਰੇ ਲੋਕਾਂ ਲਈ ਵੀ ਸਹਾਇਤਾ ਆਰੰਭ |

ਸੇਵਾ ਟਰੱਸਟ ਯੂਕੇ ਦੇ ਵਲੰਟੀਅਰ ਚਰਨ ਕੰਵਲ ਸਿੰਘ ਸੇਖੋਂ ਅਤੇ ਸਤਨਾਮ ਸਿੰਘ ਗਿਲਸਿਨ ਸਮਾਰਟ ਚੈਰੀਟੀ ਗਰੁੱਪ ਦੇ ਕ੍ਰਿਸ ਅਬਰਾਮ ਨੂੰ ਭੋਜਨ ਸੌਂਪਦੇ ਹੋਏ।

(ਸਮਾਜ ਵੀਕਲੀ): ਇਸ ਹਫ਼ਤੇ ਸੇਵਾ ਟਰੱਸਟ ਯੂ.ਕੇ.ਦੀ ਟੀਮ ਨੇ 15 ਬੇਘਰੇ ਲੋਕਾਂ ਲਈ 2 ਹਫ਼ਤੇ ਦਾ ਭੋਜਨ ਰਸਦ ਭੇਜਿਆ। ਇਹ ਬੇਘਰੇ ਲੋਕਾਂ ਦੀ ਬੈੱਡਫੋਰਡ ਕੌਂਸਲ ਅਤੇ ਸਮਾਰਟ ਚੈਰੀਟੀ ਗਰੁੱਪ ਦੁਆਰਾ ਆਰਜ਼ੀ ਰਿਹਾਇਸ਼ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ| ਸੇਵਾ ਟਰੱਸਟ ਦੁਆਰਾ ਅਗਲੇ ਇਕ ਮਹੀਨੇ ਤਕ ਪੰਦਰਾਂ ਵਿਅਕਤੀਆਂ ਲਈ ਖਾਣਾ ਮੁਹੱਈਆ ਕਰਵਾਉਣਾ ਜਾਰੀ ਰਹੇਗਾ|

ਕਰੋਨਾ ਦੇ ਕਾਰਨ ਸਾਰੇ ਸਾਰੇ ਯੂ.ਕੇ.  ਦੇ ਬੇਘਰ ਪਨਾਹਘਰ ਘਰ ਬੰਦ ਹਨ| ਸਥਾਨਕ ਚੈਰਿਟੀ ਬੇਘਰ ਲੋਕਾਂ ਦੀ ਵੱਖੋ ਵੱਖਰੇ ਤਰੀਕਿਆਂ ਨਾਲ ਸਹਾਇਤਾ ਕਰ ਰਹੀਆਂ ਹਨ|

ਸੇਵਾ ਟਰੱਸਟ ਯੂਕੇ ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ  ਦੱਸਿਆ ‘’ਸਾਡੀਆਂ ਟੀਮਾਂ ਦੁਆਰਾ 25 ਮਾਰਚ ਤੋਂ ਸਥਾਨਕ ਲੋੜਵੰਦ ਪਰਿਵਾਰਾਂ ਅਤੇ ਭਾਰਤੀ ਵਿਦਿਆਰਥੀਆਂ ਨੂੰ ਮੁਫਤ ਭੋਜਨ ਅਤੇ ਲੋੜੀਂਦੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਲਾਕ ਡਾਉਨ ਖੋਲ੍ਹਣ ਤੋਂ ਬਾਅਦ ਜਿਹੜੇ ਕੋਰੋਨਾ ਵਿੱਚ ਨੌਕਰੀਆਂ ਗੁਆ ਚੁੱਕੇ ਹਨ ਅਤੇ ਬੇਘਰ ਲੋਕਾਂ ਦੀ ਸਹਾਇਤਾ ਕੀਤਾ ਜਾ ਰਹੀ ਹੈ|

ਸੇਵਾ ਟਰੱਸਟ ਵਿੱਚ ਕੋਈ ਸਟਾਫ ਜਾਂ ਵਾਲੰਟੀਅਰ ਤਨਖਾਹ ਤੇ ਨਹੀਂ ਕੰਮ ਕਰ ਰਿਹਾ ਹੈ| ਅਸੀਂ ਗੁਰੂ ਨਾਨਕ ਦੇਵ ਜੀ ਦੇ ਸੇਵਾ ਮਿਸ਼ਨ  ਸੇਧ ਅਨੁਸਾਰ ਸਾਰੇ ਭਾਈਚਾਰਿਆਂ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਚਿਰ ਕੋਰੋਨਾ ਚੱਲ ਰਿਹਾ ਹੈ ਅਸੀਂ ਇਸ ਸੇਵਾ ਨੂੰ ਜਾਰੀ ਰੱਖਾਂਗੇ| ਮੈਂ ਉਨ੍ਹਾਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਇਸ ਮਿਸ਼ਨ ਵਿਚ ਸਾਡੀ ਸਹਾਇਤਾ ਕਰ ਰਹੇ ਹਨ|’’

Previous articleਖੇਡਾਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
Next articleDelhi govt orders pvt hospitals to reserve 80% ICU beds for Covid patients