ਖੇਡਾਂ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਹਲਕਾ ਸ਼ਾਮਚੁਰਾਸੀ ਦੇ ਸਰਕਾਰੀ ਹਾਈ ਸਕੂਲ ਖ਼ਾਨਪੁਰ ਸਹੋਤੇ ਦੀ ਸਤਵੀਂ ਕਲਾਸ ਦੀ ਖਿਡਾਰਨ ਜੈਸਮੀਨ ਜਿਸਨੇ ਬੈਡਮਿੰਟਨ ਵਿਚ ਜ਼ਿਲੇ ਵਿਚ ਬਾਜ਼ੀ ਮਾਰਕੇ ਸੰਗਰੂਰ ਦੀ ਸੂਬਾ ਪੱਧਰ ਦੀ ਪ੍ਰਤਿਯੋਗਤਾ ਵਿਚ ਸ਼ਿਰਕਤ ਕੀਤੀ ਸੀ, ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਖੇਪ ਸਨਮਾਨ ਸਮਾਗਮ ਜਿਸ ਵਿਚ ਖਾਨਪੁਰ ਸਹੋਤੇ ਦੀ ਸਮੂਹ ਸਕੂਲ ਪ੍ਰਬੰਧਕ ਕਮੇਟੀ, ਅਧਿਆਪਕ ਮਾਪੇ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਤੋਂ ਬਿਨ•ਾਂ ਸਕੂਲ ਦੇ ਸ਼ਾਮਿਲ ਸਟਾਫ ਨੇ ਸ਼ਾਮਿਲ ਹੋਕੇ ਭਾਸਣ ਪ੍ਰਤਿਯੋਗਤਾ ਵਿਚੋਂ ਬਲਾਕ ਪੱਧਰ ਦੀ ਦੂਜੀ ਸਥਿਤੀ ਹਾਸਿਲ ਕਰਨ ਵਾਲੀ ਇਕ ਹੋਰ ਅੱਠਵੀ ਕਲਾਸ ਦੀ ਵਿਦਿਆਰਥਣ ਰੇਨੂਕਾ ਨੂੰ ਵੀ ਸਨਮਾਨਿਤ ਕੀਤਾ।

ਇਸ ਮੌਕੇ ਤੇ ਸਕੂਲ ਮੁਖੀ ਮੈਡਮ ਸੁਨੀਤਾ ਰਾਣੀ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਰੋਨਾ ਕਾਲ ਦੀਆਂ ਸੀਮਾਵਾਂ ਦੇ ਬਾਵਜੂਦ ਪੰਜਾਬ ਸਿਖਿਆ ਵਿਭਾਗ ਵਲੋ ਵਿਦਿਆਰਥੀਆਂ ਵਾਸਤੇ ਆਨ ਲਾਇਨ ਗਤੀਵਿਧੀਆਂ ਵਿਚ ਸਕੂਲ ਭਾਗ ਲੈਣ ਵਿਚ ਪੂਰੀ ਦਿਲਚਸਪੀ ਲੈ ਰਿਹਾ ਹੈ ਅਤੇ ਸਮੇਂ ਮੁਤਾਬਿਕ ਪੜ•ਾਈ ਕਰਵਾਉਣ ਵਿਚ ਕਾਰਜਸ਼ੀਲ ਹੈ। ਕਮੇਟੀ ਚੇਅਰਮੈਨ ਨਿਰਮਲ ਸਿੰਘ ਨੇ ਕਿਹਾ ਕੇ ਕਮੇਟੀ ਸਕੂਲ ਦੀ ਚੜ•ਦੀ ਕਲਾ ਲਈ ਪੂਰਾ ਸਹਿਯੋਗ ਦੇਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੈਡਮ ਸੁਨੀਤਾ ਰਾਣੀ, ਨਿਰਮਲ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਨਰਿੰਦਰ ਕੌਰ, ਉਪਿੰਦਰ ਕੌਰ, ਬਲਜਿੰਦਰ ਕੌਰ, ਹਰਰਾਏ ਸਿੰਘ, ਰਾਜਨ ਸਿੰਘ, ਪਰਮਜੀਤ ਕੌਰ, ਕਮਲਜੀਤ ਸਿੰਘ, ਗੁਰਬਚਨ ਰਾਮ, ਰੇਸ਼ਮ ਸਿੰਘ, ਅਜਮੇਰ ਸਿੰਘ, ਬਾਲ ਕਿਸ਼ਨ, ਕ੍ਰਾਂਤੀਪਾਲ, ਕਰਮਜੀਤ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਮਨਜੀਤ ਕੌਰ ਤੇ ਬਲਵਿੰਦਰ ਸਿੰਘ ਵੀ ਸ਼ਾਮਿਲ ਹੋਏ।

Previous articleAndhra DGP orders SPs to step up vigil on places of worship
Next articleਸੇਵਾ ਟਰੱਸਟ ਯੂਕੇ ਵਲੋ 6 ਮਹੀਨਿਆਂ ਤੋਂ ਬੈੱਡਫੋਰਡ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਨਿਰੰਤਰ ਜਾਰੀ| ਹੁਣ ਬੇਘਰੇ ਲੋਕਾਂ ਲਈ ਵੀ ਸਹਾਇਤਾ ਆਰੰਭ |