ਸੇਂਟ ਜੂਡਸ ਕਾਨਵੈਂਟ ਸਕੂਲ ਚੋਂ ਹੈੱਡ ਬਵਾਏ ਅਤੇ  ਹੈੱਡ ਗਰਲ ਦੀ ਚੋਣ ਕੀਤੀ ਗਈ

ਮਹਿਤਪੁਰ =(ਨੀਰਜ ਵਰਮਾ) ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਡਾਇਰੈਕਟਰ ਫਾਦਰ ਜੋਸ ਪਾਲਾਕੁਜ਼ਾ ਅਤੇ ਪ੍ਰਿੰਸੀਪਲ ਸਿਸਟਰ ਪਾਉਲਿਨ ਮੈਰੀ ਦੀ ਅਗਵਾਈ ਹੇਠ  ਸਕੂਲ ਵਿੱਚ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ ਕੀਤੀ ਗਈ ਅਤੇ ਸਕੂਲ ਲੀਡਰ ਵੀ ਚੁਣੇ ਗਏ । ਜਿਨ੍ਹਾਂ ਵਿੱਚ ਨਵਜੋਤ ਸਿੰਘ ਨੂੰ ਹੈਡ ਬਵਾਏ ਅਤੇ ਸੀਰਤ ਕੌਰ ਨੂੰ ਹੈੱਡ ਗਰਲ ਵਜੋਂ ਚੁਣਿਆ ਗਿਆ । ਮੁੱਖ ਮਹਿਮਾਨ ਵਜੋਂ ਐਸ ਐੱਚ ਓ ਮਹਿਤਪੁਰ  ਮਿਸਟਰ ਸੁਰਿੰਦਰ ਕੁਮਾਰ ਨੇ ਸ਼ਿਰਕਤ ਕੀਤੀ । ਸਕੂਲ ਪਿ੍ੰਸੀਪਲ ਸਿਸਟਰ ਪਾਉਲਿਨ ਮੈਰੀ ਨੇ ਬੱਚਿਆਂ ਨੂੰ ਸਹੁੰ ਚੁਕਾਈ ਜਿਸ ਵਿਚ ਬੱਚਿਆਂ ਦੁਆਰਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ  ਨਿਭਾਉਣ ਦਾ ਪ੍ਰਣ ਕੀਤਾ ਗਿਆ ਅਖੀਰ ਵਿੱਚ ਸਕੂਲ ਡਾਇਰੈਕਟਰ ਫਾਦਰ ਜੋਸ  ਪਾਲਾਕੁਜ਼ਾ  ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ।
Previous articleAzhar’s designation as terrorist turning point in political war on terror
Next articleਪ੍ਰਚਾਰ ਫੇਰੀ ਤੋਂ ਢਾਡੀ ਜੱਥਾ ਵਤਨ ਪਰਤਿਆ