ਸੁੱਚਾ ਰੰਗੀਲਾ – ਮਨਦੀਪ ਮੈਂਡੀ ‘ਬਦਮਾਸ਼ੀ’ ਸੌਂਗ ਨਾਲ ਚਰਚਾ ’ਚ

ਫੋਟੋ : - ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਦਾ ‘ਬਦਮਾਸ਼ੀ’ ਟਰੈਕ ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) – ਦੋਆਬੇ ਦੀ ਪ੍ਰਸਿੱਧ ਇੰਟਰਨੈਸ਼ਨਲ ਦੋਗਾਣਾ ਜੋੜੀ ਸੁੱਚਾ ਰੰਗੀਲਾ – ਮਨਦੀਪ ਮੈਂਡੀ ਇਕ ਵਾਰ ਫਿਰ ‘ਬਦਮਾਸ਼ੀ’ ਗੀਤ ਨਾਲ ਚਰਚਾ ਵਿਚ ਹਨ। ਇਸ ਸਬੰਧੀ ਗਰੁੱਪ ਦੇ ਮੈਨੇਜਰ ਨੇ ਦੱਸਿਆ ਕਿ ਇਸ ਟਰੈਕ ਨੂੰ ਨਵੇਂ ਸਿਰਿਓ ਫਿਰ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਟਰੈਕ ਨੂੰ ਕਈ ਹੋਰ ਗਾਇਕਾਂ ਨੇ ਆਪਣੀ ਮਨਮਰਜੀ ਨਾਲ ਗਾ ਦਿੱਤਾ ਸੀ, ਜਿਸ ਦੇ ਪ੍ਰਤੀਕਰਮ ਵਜੋਂ ਸੁੱਚਾ ਰੰਗੀਲਾ – ਮਨਦੀਪ ਮੈਂਡੀ ਨੇ ਇਸ ਟਰੈਕ ਨੂੰ ਦੁਬਾਰਾ ਸਰੋਤਿਆਂ ਦੇ ਰੂ-ਬ-ਰੂ ਕੀਤਾ ਹੈ।

ਡੈਡੀ ਬੀਟਸ ਦੇ ਸੰਗੀਤ ਨਾਲ ਤਿਆਰ ਇਸ ਟਰੈਕ ਨੂੰ ਬਿੱਕਰ ਤਿੱਮੋਵਾਲ ਅਤੇ ਗੁਰਮੀਤ ਬਿੱਲੀ ਚਾਉਂ ਨੇ ਕਲਮਬੱਧ ਕੀਤਾ ਹੈ। ਅਜ਼ਾਦ ਇੰਟਰਟੈਨਮੈਂਟ ਅਤੇ ਕੈਨਰੀ ਟੋਨਸ ਦਾ ਧੰਨਵਾਦ ਕਰਦਿਆਂ ਸੁੱਚਾ ਰੰਗੀਲਾ ਨੇ ਦੱਸਿਆ ਕਿ ਇਸ ਲਾਜਵਾਬ ਟਰੈਕ ਨੂੰ ਐਸ ਪੀ ਰਿਕਾਰਡਸ ਨੇ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁੱਚਾ ਰੰਗੀਲਾ ਅਨੇਕਾਂ ਦੋਗਾਣਿਆਂ ਅਤੇ ਸੋਲੋ ਗੀਤਾਂ ਨਾਲ ਲੋਕਾਂ ਦੀ ਕਚਿਹਰੀ ਵਿਚ ਆਪਣੀ ਭਰਵੀਂ ਹਾਜ਼ਰੀ ਲਗਾਉਂਦਾ ਆ ਰਿਹਾ ਹੈ।

Previous articleਸ਼੍ਰੋਮਣੀ ਅਕਾਲੀ ਦਲ ਗੈਰ ਸਿਧਾਤਿਕ ਅਤੇ ਤਾਨਾਸ਼ਾਹੀ ਅਮਲਾਂ ਦਾ ਧਾਰਨੀ ਬਣ ਚੁੱਕਾ- ਢੀਂਡਸਾ
Next articleਸ਼ਾਮਚੁਰਾਸੀ ਪੁਲਿਸ ਨੇ ਮੱਝ ਚੋਰ ਕੀਤੇ ਕਾਬੂ, ਦੋ ਫਰਾਰ